ਅਮਰੀਕਾ : ਮਿਸ਼ੀਗਨ 'ਚ ਜ਼ਹਿਰੀਲੀ ਗੈਸ ਦੇ ਸੰਪਰਕ 'ਚ ਆਉਣ ਨਾਲ 4 ਲੋਕਾਂ ਦੀ ਮੌਤ
Sunday, Jul 18, 2021 - 11:38 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਦੱਖਣੀ ਮਿਸ਼ੀਗਨ ਵਿਚ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ 4 ਲੋਕਾਂ ਦੀ ਇਕ ਗੱਡੀ ਦੇ ਅੰਦਰ ਮੌਤ ਹੋ ਗਈ। ਅਜਿਹਾ ਖਦਸ਼ਾ ਹੈ ਕਿ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਉਹਨਾਂ ਦੀ ਮੌਤ ਹੋਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੈਲੀਫੋਰਨੀਆ 'ਚ ਜੰਗਲੀ ਅੱਗ ਹੋਈ ਭਿਆਨਕ, ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਂਕੜੇ ਲੋਕ (ਤਸਵੀਰਾਂ)
ਲੇਨਾਵੀ ਕਾਉਂਟੀ ਦੇ ਸ਼ੇਰਿਫ ਦਫਤਰ ਨੇ ਟਵੀਟ ਕੀਤਾ,''ਇਸ ਤ੍ਰਾਸਦ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਹਨਾਂ ਦੇ ਟ੍ਰੈਵਲ ਟ੍ਰੇਲਰ (ਗੱਡੀ) ਨੇੜੇ ਮਿਲੇ ਇਕ ਜਨਰੇਟਰ ਤੋਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਦਾ ਸ਼ੱਕ ਹੈ।'' ਇਸ ਦੇ ਇਲਾਵਾ ਰਾਜ ਦੀ ਪੁਲਸ ਨੇ ਕ੍ਰਾਸਵੇਲ ਵਸਨੀਕ 30 ਸਾਲਾ ਬੀਬੀ ਮੇਲਿਸਾ ਹੇਵਨਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੌਤ ਦੇ ਕਾਰਨ ਬਾਰੇ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਜਾਂਚਕਰਤਾ ਇਕ ਸ਼ੱਕੀ ਦੀ ਤਲਾਸ਼ ਕਰ ਰਹੇ ਹਨ।