ਸਾਊਦੀ ''ਚ ਬਲਾਤਕਾਰ ਮਾਮਲੇ ''ਚ 4 ਪਾਕਿਸਤਾਨੀਆਂ ਨੂੰ ਸਜ਼ਾ-ਏ-ਮੌਤ
Friday, Feb 09, 2018 - 02:33 AM (IST)

ਰਿਆਦ— ਸਾਊਦੀ ਅਰਬ 'ਚ ਵੀਰਵਾਰ ਨੂੰ 4 ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ। ਇਨ੍ਹਾਂ ਲੋਕਾਂ ਨੂੰ ਇਕ ਔਰਤ ਨਾਲ ਰੇਪ ਕਰਨ ਦੇ ਦੋਸ਼ 'ਚ ਇਹ ਸਜ਼ਾ ਦਿੱਤੀ ਗਈ। ਸਾਊਦੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਨ੍ਹਾਂ 4 ਲੋਕਾਂ 'ਤੇ ਔਰਤ ਦੇ ਨਾਬਾਲਿਗ ਬੇਟੇ ਨਾਲ ਵੀ ਕੁਕਰਮ ਕਰਨ ਦੇ ਦੋਸ਼ ਸਨ। ਇਸ ਤੋਂ ਇਲਾਵਾ ਇਹ ਸਾਰੇ ਪੀੜਤ ਔਰਤ ਦੇ ਘਰ 'ਚ ਵੜ੍ਹ ਕੇ ਗਹਿਣੇ ਤੇ ਨਕਦੀ ਦੀ ਲੂਟ ਕਰਨ ਤੇ ਉਸ ਨੂੰ ਬੰਨ੍ਹ ਕੇ ਰੇਪ ਕਰਨ ਦੇ ਦੋਸ਼ੀ ਸਨ।
ਸਾਊਦੀ ਅਰਬ ਦੀ ਸਰਕਾਰੀ ਐੱਸ.ਪੀ.ਏ. ਨਿਊਜ਼ ਏਜੰਸੀ ਨੇ ਕਿਹਾ ਗ੍ਰਹਿ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਤਕ 2018 'ਚ 20 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਬੀਤੇ ਸਾਲ ਸਾਊਦੀ ਕਿੰਗਡਮ 'ਚ 141 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸਾਊਦੀ ਅਰਬ 'ਚ ਦੋਸ਼ੀਆਂ ਦੇ ਤਲਵਾਰ ਨਾਲ ਸਿਰ ਵੱਢ ਕੇ ਸਜ਼ਾ ਦਿੱਤੀ ਜਾਂਦੀ ਹੈ।