ਫਲੋਰੀਡਾ ਤੱਟ ’ਤੇ ਕਿਸ਼ਤੀ ਪਲਟਣ ਕਾਰਨ ਲਾਪਤਾ ਹੋਏ 39 ’ਚੋਂ 5 ਲੋਕਾਂ ਦੀਆਂ ਮਿਲੀਆਂ ਲਾਸ਼ਾਂ
Saturday, Jan 29, 2022 - 01:08 PM (IST)
ਫਲੋਰੀਡਾ : ਫਲੋਰੀਡਾ ਤੱਟ ’ਤੇ 39 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟਣ ਤੋਂ ਕੁੱਝ ਦਿਨ ਬਾਅਦ 4 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਲਾਸ਼ ਬਰਾਮਦ ਕੀਤੀ ਗਈ ਸੀ। ਇਹ ਜਾਣਕਾਰੀ ਯੂਐਸ ਕੋਸਟ ਗਾਰਡ ਨੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਮਨੁੱਖੀ ਤਸਕਰੀ ਲਈ ਵਰਤੀ ਜਾਂਦੀ ਸੀ। ਕੋਸਟ ਗਾਰਡ ਦੇ ਕੈਪਟਨ ਜੋ-ਐਨ ਬਾਰਡੀਅਨ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਅਧਿਕਾਰੀਆਂ ਨੂੰ ਹੁਣ ਤੱਕ ਕੁੱਲ 5 ਲਾਸ਼ਾਂ ਮਿਲੀਆਂ ਹਨ ਅਤੇ 34 ਲੋਕ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ: ਭਾਰਤੀ ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ
ਬੀਤੇ ਮੰਗਲਵਾਰ ਨੂੰ ਕੋਸਟ ਗਾਰਡ ਨੇ ਟਵਿੱਟਰ ’ਤੇ ਦੱਸਿਆ ਸੀ ਕਿ ਫੋਰਟ ਪੀਅਰਸ ਤੋਂ 72 ਕਿਲੋਮੀਟਰ ਦੂਰ ਕਿਸ਼ਤੀ ਨੇੜਿਓਂ ਇਕ ਵਿਅਕਤੀ ਨੂੰ ਬਚਾਇਆ ਗਿਆ ਹੈ। ਵਿਅਕਤੀ ਨੇ ਦੱਸਿਆ ਕਿ ਉਹ 40 ਲੋਕਾਂ ਦੇ ਇਕ ਸਮੂਹ ਦੇ ਨਾਲ ਸੀ, ਜੋ ਸ਼ਨੀਵਾਰ ਰਾਤ ਬਹਾਮਾਸ ਦੇ ਬਿਮਿਨੀ ਟਾਪੂ ਤੋਂ ਰਵਾਨਾ ਹੋਏ ਸਨ। ਉਸ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਕਿਸ਼ਤੀ ਪਲਟ ਗਈ ਅਤੇ ਕਿਸੇ ਨੇ ਵੀ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਅਮਰੀਕੀ ਕੋਸਟ ਗਾਰਡ ਇਸ ਨੂੰ ਮਨੁੱਖੀ ਤਸਕਰੀ ਦਾ ਸ਼ੱਕੀ ਮਾਮਲਾ ਦੱਸ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੂਝ ਰਹੇ ਜਮਾਇਕਾ ਨੇ ਭਾਰਤ ਦਾ ਕੀਤਾ ਧੰਨਵਾਦ, ਕਿਹਾ-ਔਖੇ ਸਮੇਂ ਭਾਰਤ ਨੇ ਫੜਿਆ ਹੱਥ