ਬਲੋਚਿਸਤਾਨ, ਖ਼ੈਬਰ-ਪਖ਼ਤੂਨਖਵਾ ''ਚ ਚਾਰ ਅੱਤਵਾਦੀ ਢੇਰ

Wednesday, Jun 08, 2022 - 02:34 PM (IST)

ਬਲੋਚਿਸਤਾਨ, ਖ਼ੈਬਰ-ਪਖ਼ਤੂਨਖਵਾ ''ਚ ਚਾਰ ਅੱਤਵਾਦੀ ਢੇਰ

ਇਸਲਾਮਾਬਾਦ- ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖ਼ੈਬਰ ਪਖ਼ਤੂਨਖਵਾ ਦੇ ਉੱਤਰੀ ਵਜ਼ੀਰੀਸਤਾਨ ਜ਼ਿਲੇ ਦੇ ਹਸਨ ਖੇਡ ਖੇਤਰ ਤੇ ਬਲੂਚਿਸਤਾਨ ਸੂਬੇ ਦੇ ਨੁਕਸ਼ੀ ਜ਼ਿਲੇ ਦੇ ਕੋਲ ਪਰੋਧ ਪਹਾੜੀ ਖੇਤਰ 'ਚ ਦੋ ਵੱਖ-ਵੱਖ ਖ਼ੂਫ਼ੀਆ ਮੁਹਿੰਮਾਂ ਦੇ ਦੌਰਾਨ ਘੱਟੋ-ਘੱਟ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਐਕਸਪ੍ਰੈੱਸ ਟ੍ਰਿਬਿਊਨ  ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ ਹੈ।

ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈ. ਐੱਸ. ਪੀ. ਆਰ.) ਦੇ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ 'ਤੇ ਖ਼ੈਬਰ ਪਖ਼ਤੂਨਖਵਾ 'ਚ ਸੋਮਵਾਰ, 6 ਜੂਨ ਨੂੰ ਪਹਿਲੀ ਮੁਹਿੰਮ ਸ਼ੁਰੂ ਕੀਤੀ ਗਈ। ਫੌਜ ਨੇ ਕਿਹਾ, ਗੋਲੀਬਾਰੀ ਦੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਦੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਕ ਹੋਰ ਗੋਲੀਬਾਰੀ ਦੇ ਦੌਰਾਨ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਪਛਾਣ ਨਦੀਮ ਤੇ ਸ਼ਹਿਜ਼ਾਦ ਆਲਮ ਦੇ ਤੌਰ 'ਤੇ ਹੋਈ ਹੈ। 


author

Tarsem Singh

Content Editor

Related News