ਪਾਕਿਸਤਾਨ ’ਚ ਵਿਦਿਆਰਥਣ ਨਾਲ ਸਮੂਹਕ ਜਬਰ-ਜ਼ਿਨਾਹ ਦੇ ਮਾਮਲੇ ’ਚ 4 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
Thursday, Dec 16, 2021 - 04:53 PM (IST)
ਲਾਹੌਰ (ਭਾਸ਼ਾ) : ਪੰਜਾਬ ਸੂਬੇ ਵਿਚ 20 ਸਾਲਾ ਕਾਲਜ ਵਿਦਿਆਰਥਣ ਨਾਲ ਸਮੂਹਕ ਜਬਰ-ਜ਼ਿਨਾਹ ਅਤੇ ਲੁੱਟ-ਖੋਹ ਦੇ ਦੋਸ਼ੀ 4 ਵਿਅਕਤੀਆਂ ਨੂੰ ਪਾਕਿਸਤਾਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਨੇ ਦੱਸਿਆ ਕਿ ਇਸ ਸਾਲ ਜਨਵਰੀ 'ਚ ਨਾਸਿਰ ਅਹਿਮਦ, ਮੁਹੰਮਦ ਵਸੀਮ, ਉਮਰ ਹਯਾਤ ਅਤੇ ਫਕੀਰ ਹੁਸੈਨ ਨੇ ਭਾਵਲਪੁਰ ਜ਼ਿਲੇ ਦੇ ਇਕ ਪਿੰਡ 'ਚ ਇਕ ਘਰ 'ਚ ਦਾਖ਼ਲ ਹੋ ਕੇ ਲੜਕੀ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ
ਮਾਮਲੇ ਵਿਚ ਦਰਜ ਐੱਫ.ਆਈ.ਆਰ. ਮੁਤਾਬਕ ਲੁੱਟ-ਖੋਹ ਤੋਂ ਬਾਅਦ ਸ਼ੱਕੀ ਲੜਕੀ ਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਹਾਲਾਂਕਿ ਪੀੜਤਾ ਦੇ ਮਾਤਾ-ਪਿਤਾ ਉਸ ਨੂੰ ਛੱਡਣ ਲਈ ਤਰਲੇ ਕਰਦੇ ਰਹੇ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਣਾ ਅਬਦੁਲ ਹਕੀਮ ਨੇ ਬੁੱਧਵਾਰ ਨੂੰ ਇਹ ਫ਼ੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਮੁਲਤਾਨ ਦੇ ਸ਼ੁਜਾਬਾਦ ਵਿਚ ਚਾਰ ਹਥਿਆਰਬੰਦ ਲੁਟੇਰਿਆਂ ਨੇ ਇਕ ਨਵ ਵਿਆਹੁਤਾ ਨਾਲ ਉਸ ਦੇ ਪਤੀ ਦੇ ਸਾਹਮਣੇ ਸਮੂਹਕ ਜਬਰ-ਜ਼ਿਨਾਹ ਕੀਤਾ ਸੀ। ਪੁਲਸ ਅਜੇ ਤੱਕ ਦੋਸ਼ੀਆਂ ਨੂੰ ਫੜ ਨਹੀਂ ਸਕੀ ਹੈ।
ਇਹ ਵੀ ਪੜ੍ਹੋ : 'ਘਰ ਦਾ ਖ਼ਰਚਾ ਚਲਾਉਣ ਲਈ ਇਮਰਾਨ ਖਾਨ ਹਰ ਮਹੀਨੇ ਪਾਰਟੀ ਨੇਤਾ ਤੋਂ ਲੈਂਦੇ ਸਨ 50 ਲੱਖ ਰੁਪਏ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।