ਨਾਈਜੀਰੀਆ ''ਚ ਕਈ ਵਾਹਨ ਹੋਏ ਹਾਦਸੇ ਦੇ ਸ਼ਿਕਾਰ, 4 ਲੋਕਾਂ ਦੀ ਮੌਤ ਤੇ 4 ਜ਼ਖ਼ਮੀ

Tuesday, Sep 29, 2020 - 09:50 AM (IST)

ਨਾਈਜੀਰੀਆ ''ਚ ਕਈ ਵਾਹਨ ਹੋਏ ਹਾਦਸੇ ਦੇ ਸ਼ਿਕਾਰ, 4 ਲੋਕਾਂ ਦੀ ਮੌਤ ਤੇ 4 ਜ਼ਖ਼ਮੀ

ਅਨਮਬਰਾ- ਨਾਈਜੀਰੀਆ ਦੇ ਦੱਖਣੀ-ਪੂਰਬੀ ਅਨਮਬਰਾ ਸੂਬੇ ਵਿਚ ਸੋਮਵਾਰ ਨੂੰ ਕਈ ਵਾਹਨਾਂ ਵਿਚਕਾਰ ਟੱਕਰ ਹੋਈ, ਇਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 4 ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਨਾਈਜੀਰੀਆ ਦੀ ਸੰਘੀ ਸੜਕ ਸੁਰੱਖਿਆ ਕਾਰਪਸ ਦੇ ਬੁਲਾਰੇ ਕਮਾਲ ਮੂਸਾ ਨੇ ਦੱਸਿਆ ਕਿ ਅਨਮਬਰਾ ਸੂਬੇ ਦੇ ਓਬੇਸੀ ਵਿਚ ਬਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। 

ਦੁਰਘਟਨਾ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਾਈਜੀਰੀਆ ਵਿਚ ਸੜਕਾਂ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਤੇ ਸੜਕ ਸੁਰੱਖਿਆ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਾ ਹੋਣ ਕਰਕੇ ਵੱਡੀ ਗਿਣਤੀ ਵਿਚ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ। 


author

Lalita Mam

Content Editor

Related News