ਕਜ਼ਾਕਿਸਤਾਨ ''ਚ ਦੁਰਘਟਨਾਗ੍ਰਸਤ ਹੋਇਆ ਜਹਾਜ਼, 4 ਦੀ ਮੌਤ ਤੇ 2 ਜ਼ਖਮੀ
Saturday, Mar 13, 2021 - 08:27 PM (IST)
ਮਾਸਕੋ-ਕਜ਼ਾਕਿਸਤਾਨ ਦੀ ਸਰਹੱਦ ਗਾਰਡ ਏਜੰਸੀ ਵੱਲੋਂ ਸੰਚਾਲਿਤ ਇਕ ਜਹਾਜ਼ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ ਚਾਰ ਕਰੂ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਜ਼ਾਕਿਸਤਾਨ ਦੇ ਸਿਹਤ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਜਹਾਜ਼ ਦੁਰਘਟਨਾ ਦੌਰਾਨ ਦੋ ਕਰੂ ਮੈਂਬਰ ਬਚ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ
ਸਥਾਨਕ ਮੀਡੀਆ ਨੇ ਹਵਾਈ ਅੱਡਾ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਸਥਿਤ ਹਵਾਈ ਅੱਡੇ 'ਤੇ ਉਤਰਨ ਦਰਮਿਆਨ ਰਨਵੇ ਤੋਂ ਭਟਕਨ ਦੇ ਚੱਲਦੇ ਜਹਾਜ਼ ਦੁਰਘਨਾਗ੍ਰਸਤ ਹੋ ਗਿਆ। ਜਹਾਜ਼ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਤੋਂ ਅਲਮਾਟੀ ਦੇ ਹਵਾਈ ਅੱਡੇ 'ਤੇ ਪਹੁੰਚਿਆ ਸੀ ਅਤੇ ਇਸ 'ਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਕੋਈ ਯਾਤਰੀ ਸਵਾਰ ਨਹੀਂ ਸੀ। ਦੁਰਘਟਨਾ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ।
ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।