ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ, 4 ਮੌਤਾਂ, 90 ਤੋਂ ਵੱਧ ਲੋਕ ਜ਼ਖ਼ਮੀ

03/17/2022 9:10:09 AM

ਟੋਕੀਓ (ਭਾਸ਼ਾ)- ਉੱਤਰੀ ਜਾਪਾਨ ਦੇ ਫੁਕੁਸ਼ੀਮਾ ਤੱਟ ਦੇ ਨੇੜੇ ਬੁੱਧਵਾਰ ਰਾਤ ਨੂੰ 7.4 ਤੀਬਰਤਾ ਵਾਲੇ ਭੂਚਾਲ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਵੀਰਵਾਰ ਸਵੇਰੇ ਸੰਸਦ ਦੇ ਸੈਸ਼ਨ 'ਚ ਦੱਸਿਆ ਕਿ ਭੂਚਾਲ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 97 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਲੁਟੇਰੇ ਨੇ ਗੋਲੀ ਮਾਰ ਕੀਤਾ ਪੰਜਾਬੀ ਸਟੋਰ ਮਾਲਕ ਦਾ ਕਤਲ

PunjabKesari

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਵੀਰਵਾਰ ਤੜਕੇ ਫੁਕੁਸ਼ੀਮਾ ਅਤੇ ਮਿਆਗੀ ਸੂਬੇ ਦੇ ਤੱਟਾਂ 'ਤੇ ਸੁਨਾਮੀ ਲਈ ਆਪਣੀ ਘੱਟ-ਜੋਖ਼ਮ ਚੇਤਾਵਨੀ ਵਾਪਸ ਲੈ ਲਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ 11:36 ਵਜੇ ਆਏ ਭੂਚਾਲ ਦਾ ਕੇਂਦਰ ਸਮੁੰਦਰ 'ਚ 60 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਹ ਖੇਤਰ ਉੱਤਰੀ ਜਾਪਾਨ ਦਾ ਹਿੱਸਾ ਹੈ, ਜੋ 2011 ਵਿਚ 9 ਤੀਬਰਤਾ ਦੇ ਭੂਚਾਲ ਅਤੇ ਸੁਨਾਮੀ ਨਾਲ ਤਬਾਹ ਹੋ ਗਿਆ ਸੀ। ਭੂਚਾਲ ਕਾਰਨ ਪ੍ਰਮਾਣੂ ਆਫ਼ਤ ਵੀ ਆਈ ਸੀ।

ਇਹ ਵੀ ਪੜ੍ਹੋ: ਹਿਜਾਬ ਮਾਮਲਾ: ਕਰਨਾਟਕ ਹਾਈਕੋਰਟ ਦੇ ਫ਼ੈਸਲੇ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦਿੱਤਾ ਇਹ ਬਿਆਨ

PunjabKesari

 


cherry

Content Editor

Related News