ਬ੍ਰਿਸਬੇਨ : ਚਾਕੂ ਹਮਲੇ 'ਚ 4 ਵਿਅਕਤੀ ਹੋਏ ਜ਼ਖਮੀ
Sunday, Oct 20, 2019 - 08:48 AM (IST)

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇਕ ਘਰ 'ਚ ਮੌਜੂਦ ਕੁੱਝ ਵਿਅਕਤੀਆਂ 'ਤੇ ਚਾਕੂ ਹਮਲਾ ਹੋਇਆ। ਇਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ। ਐਮਰਜੈਂਸੀ ਸਰਵਿਸ ਨੂੰ ਤੜਕੇ 3 ਵਜੇ ਫੋਨ ਕਰਕੇ ਸੱਦਿਆ ਗਿਆ। ਜਦ ਉਹ ਘਰ 'ਚ ਪੁੱਜੇ ਤਾਂ ਦੇਖਿਆ ਕਿ 3 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਸਨ ਤੇ ਇਕ ਹੋਰ ਵਿਅਕਤੀ ਦੇ ਪੇਟ 'ਚ ਜ਼ਖਮ ਹੋਏ ਹਨ।
ਜਾਣਕਾਰੀ ਮੁਤਾਬਕ ਇਨ੍ਹਾਂ 'ਚੋਂ ਦੋ ਵਿਅਕਤੀਆਂ ਨੂੰ ਪ੍ਰਿੰਸਸ ਅਲੈਗਜ਼ੈਂਡਰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਇਕ ਵਿਅਕਤੀ ਨੂੰ ਰਾਇਲ ਬ੍ਰਿਸਬੇਨ ਵੂਮਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੇ ਸਿਰ, ਪੇਟ ਅਤੇ ਮੋਢੇ 'ਤੇ ਕਾਫੀ ਸੱਟਾਂ ਲੱਗੀਆਂ ਹਨ।
ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ 'ਚੋਂ ਬਹਿਸ ਹੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਫਿਲਹਾਲ ਇਨ੍ਹਾਂ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਝਗੜੇ ਦਾ ਕਾਰਨ ਕੀ ਸੀ ਤੇ ਹਮਲਾਵਰ ਕੌਣ ਸੀ।