ਨੇਪਾਲ 'ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ, ਚਾਰ ਭਾਰਤੀ ਸੈਲਾਨੀਆਂ ਦੀ ਮੌਤ

Monday, Apr 25, 2022 - 11:08 AM (IST)

ਨੇਪਾਲ 'ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ, ਚਾਰ ਭਾਰਤੀ ਸੈਲਾਨੀਆਂ ਦੀ ਮੌਤ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਧਾਡਿੰਗ ਜ਼ਿਲ੍ਹੇ ‘ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ ‘ਚ ਚਾਰ ਭਾਰਤੀ ਸੈਲਾਨੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਹਾਦਸਾ ਐਤਵਾਰ ਰਾਤ ਠਾਕਰੇ ਇਲਾਕੇ 'ਚ ਪ੍ਰਿਥਵੀ ਹਾਈਵੇਅ 'ਤੇ ਵਾਪਰਿਆ। ਚਾਰੇ ਭਾਰਤੀ ਨਾਗਰਿਕ ਪੋਖਰਾ ਤੋਂ ਕਾਠਮੰਡੂ ਪਰਤ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਕਾਰ ਹਾਦਸੇ 'ਚ ਤੇਲੰਗਾਨਾ ਮੂਲ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਅਤੇ ਤਿੰਨ ਜ਼ਖ਼ਮੀ

ਹਾਦਸੇ ਵਿੱਚ ਕਾਰ ਦੇ ਨੇਪਾਲੀ ਡਰਾਈਵਰ ਦੀ ਵੀ ਮੌਤ ਹੋ ਗਈ। ਬੱਸ ਕਾਠਮੰਡੂ ਤੋਂ ਧਾਡਿੰਗ ਵੱਲ ਜਾ ਰਹੀ ਸੀ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਵਿਮਲਚੰਦਰ ਅਗਰਵਾਲ (40), ਸਾਧਨਾ ਅਗਰਵਾਲ (35), ਸੰਧਿਆ ਅਗਰਵਾਲ (40), ਰਾਕੇਸ਼ ਅਗਰਵਾਲ (55) ਅਤੇ ਤਨਹੂ ਜ਼ਿਲ੍ਹੇ ਦੇ ਖੈਰੇਨੀ ਵਸਨੀਕ 36 ਸਾਲਾ ਦਿਲ ਬਹਾਦਰ ਬਸਨੇਤ ਵਜੋਂ ਹੋਈ ਹੈ। ਉਸ ਦੀ ਸਥਾਨਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News