ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਕਾਰ ਹਾਦਸੇ ''ਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ

Wednesday, Apr 12, 2023 - 11:32 AM (IST)

ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਕਾਰ ਹਾਦਸੇ ''ਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ

ਕਾਠਮੰਡੂ (ਆਈ.ਏ.ਐੱਨ.ਐੱਸ.): ਨੇਪਾਲ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ| ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਦਫ਼ਤਰ ਦੇ ਅਨੁਸਾਰ ਇਹ ਹਾਦਸਾ ਬੀਪੀ ਹਾਈਵੇਅ ਦੇ ਸਿੰਧੂਲਿਮਾੜੀ-ਖੁਰਕੋਟ ਸੈਕਸ਼ਨ ਦੇ ਨਾਲ ਕਮਲਮਈ ਨਗਰਪਾਲਿਕਾ-3 ਦੇ ਸੋਲਭੰਜਯਾਂਗ ਨੇੜੇ ਮੰਗਲਵਾਰ ਦੇਰ ਰਾਤ ਵਾਪਰਿਆ। ਹਾਦਸੇ ਵਾਲੀ ਥਾਂ ਕਾਠਮੰਡੂ ਤੋਂ ਕਰੀਬ 100 ਕਿਲੋਮੀਟਰ ਦੂਰ ਹੈ।

ਪੜ੍ਹੋ ਇਹ ਅਹਿਮ ਖ਼ਬਰ-PoK ਦੇ 'ਪ੍ਰਧਾਨ ਮੰਤਰੀ' ਤਨਵੀਰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ

ਪੁਲਸ ਸੁਪਰਡੈਂਟ ਰਾਜ ਕੁਮਾਰ ਸਿਲਵਾਲ ਨੇ ਦੱਸਿਆ ਕਿ ਕਾਰ ਦਾ ਭਾਰਤੀ ਰਜਿਸਟ੍ਰੇਸ਼ਨ ਨੰਬਰ ਸੀ ਅਤੇ ਇਹ ਪੂਰਬ ਤੋਂ ਕਾਠਮੰਡੂ ਜਾ ਰਹੀ ਸੀ। ਗੱਡੀ ਸੜਕ ਤੋਂ ਕਰੀਬ 500 ਮੀਟਰ ਹੇਠਾਂ ਡਿੱਗ ਗਈ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਸਥਾਨਕ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਵਾਂ ਜ਼ਖਮੀ ਵਿਅਕਤੀ ਹਸਪਤਾਲ 'ਚ ਦਾਖਲ ਹੈ। ਜ਼ਿਲ੍ਹਾ ਪੁਲਸ ਦਫ਼ਤਰ, ਸਿੰਧੂਲੀ ਨੇ ਇਹ ਜਾਣਕਾਰੀ ਦਿੱਤੀ ਸਿਲਵਾਲ ਨੇ ਕਿਹਾ ਕਿ ਫਿਲਹਾਲ ਪੰਜ ਭਾਰਤੀ ਨਾਗਰਿਕਾਂ ਦੀ ਪਛਾਣ ਦੀ ਪ੍ਰਕਿਰਿਆ ਚੱਲ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News