ਚੀਨ: ਕੋਵਿਡ ਪਾਬੰਦੀਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਚਾਰ ਲੋਕ ਹਿਰਾਸਤ 'ਚ
Thursday, Dec 15, 2022 - 02:19 PM (IST)
ਬੀਜਿੰਗ: ਚੀਨੀ ਪੁਲਸ ਨੇ ਨਵੰਬਰ 'ਚ ਕੋਵਿਡ -19 ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਲਈ ਦੱਖਣੀ ਗੁਆਂਗਜ਼ੂ ਸ਼ਹਿਰ ਤੋਂ ਚਾਰ ਲੋਕਾਂ ਨੂੰ ਇਕ ਹਫ਼ਤੇ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਏ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਚੀਨ 'ਚ ਪਿਛਲੇ ਮਹੀਨੇ ਕਈ ਸ਼ਹਿਰਾਂ 'ਚ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਵਾਲੇ ਕਈ ਲੋਕਾਂ ਨੂੰ ਗ੍ਰਿਫ਼ਤਾਰੀ ਤੋਂ 24 ਘੰਟਿਆਂ ਦੇ ਅੰਦਰ ਹੀ ਰਿਹਾਅ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਕੋਰੋਨਾ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ, ਬਣਾਇਆ ਰਿਕਾਰਡ
ਪੁਲਸ ਲਈ 24 ਘੰਟਿਆਂ ਦੇ ਅੰਦਰ ਚਾਰਜ ਦਾਇਰ ਕਰਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ, ਪਰ ਗੁਆਂਗਜ਼ੂ ਦੇ ਚਾਰ ਨਿਵਾਸੀਆਂ ਨੂੰ ਡੇਢ ਹਫ਼ਤੇ ਤੋਂ ਵੱਧ ਸਮੇਂ ਤੋਂ ਹਿਰਾਸਤ 'ਚ ਰੱਖਿਆ ਗਿਆ ਹੈ। ਨਵੰਬਰ ਦੇ ਆਖ਼ਰੀ ਹਫ਼ਤੇ ਦੇ ਅੰਤ 'ਚ ਕੋਵਿਡ-ਸਬੰਧਤ ਪਾਬੰਦੀਆਂ ਦੇ ਵਿਰੁੱਧ ਵਿਆਪਕ ਪ੍ਰਦਰਸ਼ਨ ਹੋਏ, ਜਿਸ ਦੇ ਬਾਅਦ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੂੰ ਡਰ ਸੀ ਕਿ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ ਅਤੇ ਇਹੀ ਹੁਣ ਗੁਆਂਗਜ਼ੂ 'ਚ ਹੋ ਰਿਹਾ ਹੈ। ਗੁਆਂਗਜ਼ੂ ਪੁਲਸ ਨੇ ਅਜੇ ਤੱਕ ਇਸ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।