ਰੋਮਾਨੀਆ ’ਚ ਕਿਸ਼ਤੀ ਪਲਟੀ; 4 ਦੀ ਮੌਤ
Tuesday, Jul 29, 2025 - 11:25 PM (IST)

ਬੁਖਾਰੈਸਟ, (ਭਾਸ਼ਾ)– ਰੋਮਾਨੀਆ ਦੇ ਡੈਨਿਊਬ ਡੈਲਟਾ ਵਿਚ ਤੂਫਾਨ ਕਾਰਨ ਇਕ ਕਿਸ਼ਤੀ ਪਲਟ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ।
ਇਹ ਹਾਦਸਾ ਸੋਮਵਾਰ ਨੂੰ ਕਾਲੇ ਸਾਗਰ ’ਤੇ ਟੁਲਸੀਆ ਕਾਊਂਟੀ ਵਿਚ ਡੈਨਿਊਬ ਦੀ ਸੁਲਿਨਾ ਸ਼ਾਖਾ ’ਤੇ ਵਾਪਰਿਆ ਅਤੇ ਕਿਸ਼ਤੀ ਵਿਚ 14 ਲੋਕ ਸਵਾਰ ਸਨ। ਰੋਮਾਨੀਅਨ ਨੇਵਲ ਅਥਾਰਟੀ ਨੇ ਕਿਹਾ ਕਿ ਇਹ ਘਟਨਾ ‘ਖਰਾਬ ਮੌਸਮ’ ਕਾਰਨ ਵਾਪਰੀ ਹੈ। ਇਲਾਕੇ ਦੇ ਐਮਰਜੈਂਸੀ ਸਥਿਤੀ ਨਿਰੀਖਣ ਡਾਇਰੈਕਟੋਰੇਟ ਦੇ ਅਨੁਸਾਰ 10 ਜ਼ਿੰਦਾ ਬਚੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।