ਨਾਰਵੇ ਦੇ ਕ੍ਰਾਊਨ ਪ੍ਰਿੰਸ ਦੇ ਪੁੱਤਰ ’ਤੇ 4 ਔਰਤਾਂ ਨਾਲ ਜਬਰ-ਜ਼ਨਾਹ ਦਾ ਦੋਸ਼

Wednesday, Aug 20, 2025 - 03:10 AM (IST)

ਨਾਰਵੇ ਦੇ ਕ੍ਰਾਊਨ ਪ੍ਰਿੰਸ ਦੇ ਪੁੱਤਰ ’ਤੇ 4 ਔਰਤਾਂ ਨਾਲ ਜਬਰ-ਜ਼ਨਾਹ ਦਾ ਦੋਸ਼

ਓਸਲੋ (ਵਿਸ਼ੇਸ਼) - ਨਾਰਵੇ ਦੇ ਕ੍ਰਾਊਨ ਪ੍ਰਿੰਸ ਦੇ ਪੁੱਤਰ ਮਾਰੀਅਸ ਬ੍ਰੋਗ ਹੋਬੀ ’ਤੇ 4 ਔਰਤਾਂ ਨਾਲ ਜਬਰ-ਜ਼ਨਾਹ ਦਾ ਦੋਸ਼ ਲੱਗਿਆ ਹੈ। ਹੋਬੀ ਦੀ ਮਾਂ ਨਾਰਵੇ ਦੀ ਕ੍ਰਾਊਨ ਪ੍ਰਿੰਸੈਸ ਮੇਟ ਮੈਰਿਟ ਹੈ ਅਤੇ ਉਸ ਦਾ ਮਤਰੇਆ ਪਿਓ ਹਾਕੋਨ ਕ੍ਰਾਊਨ ਪ੍ਰਿੰਸ ਹੈ।   

ਹੋਬੀ ’ਤੇ ਜਬਰ-ਜ਼ਨਾਹ ਦੇ 4  ਮਾਮਲਿਆਂ ’ਚ ਫੈਸਲਾ ਅਗਲੇ ਸਾਲ ਆ ਸਕਦਾ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤਕ ਦੀ ਕੈਦ ਹੋ ਸਕਦੀ ਹੈ। ਹੋਬੀ ਵਿਰੁੱਧ ਦੋਸ਼ ਸੋਮਵਾਰ ਨੂੰ ਜਨਤਕ ਕੀਤੇ ਗਏ ਸਨ।  ਉਸ ਦੀ ਸਾਬਕਾ ਸਾਥੀ ਨੇ ਵੀ ਉਸ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ।

3 ਔਰਤਾਂ ਨੇ ਹੋਬੀ ’ਤੇ ਉਨ੍ਹਾਂ ਦੇ ਗੁਪਤ ਅੰਗਾਂ ਦੀਆਂ  ਤਸਵੀਰਾਂ ਖਿੱਚਣ ਦਾ ਦੋਸ਼ ਲਾਇਆ ਹੈ। ਇਹ ਕੰਮ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਸੀ। ਹੋਬੀ ’ਤੇ ਪੁਲਸ ਨਾਲ ਦੁਰਵਿਵਹਾਰ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ। ਹੋਬੀ ਦੇ ਵਕੀਲ ਪੇਟਰ ਸੇਕੂਲਿਕ ਨੇ ਕਿਹਾ ਕਿ ਮੇਰਾ ਮੁਵੱਕਿਲ ਜਿਨਸੀ ਸ਼ੋਸ਼ਣ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਉਹ ਅਦਾਲਤ ਵਿਚ ਆਪਣਾ ਵਿਸਤ੍ਰਿਤ ਬਿਆਨ ਦਾਇਰ ਕਰੇਗਾ।


author

Inder Prajapati

Content Editor

Related News