53 ਪ੍ਰਵਾਸੀਆਂ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਮਨੁੱਖੀ ਤਸਕਰੀ ਦੇ ਦੋਸ਼ ਹੇਠ 4 ਵਿਅਕਤੀ ਗ੍ਰਿਫ਼ਤਾਰ

Friday, Jul 01, 2022 - 10:44 AM (IST)

ਟੈਕਸਾਸ (ਰਾਜ ਗੋਗਨਾ): ਬੀਤੇ ਦਿਨੀਂ ਟੈਕਸਾਸ ਸੂਬੇ ਦੇ ਸ਼ਹਿਰ ਸੈਨ ਐਂਟੋਨੀਓ ਵਿੱਚ ਵਾਪਰੀ ਦੁਖਾਂਤ ਘਟਨਾ ਦੇ ਸੰਬੰਧ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਦੌਸ ਹੇਠ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ। ਜਿੱਥੇ ਇੱਕ ਟ੍ਰੇਲਰ ਵਿੱਚ 53 ਪ੍ਰਵਾਸੀ ਮਰੇ ਹੋਏ ਪਾਏ ਗਏ ਸਨ। ਪੁਲਸ ਨੇ ਇਸ ਘਟਨਾ ਵਿੱਚ ਮਾਰੇ ਗਏ ਕਈ ਲੋਕ ਲੱਭੇ ਸਨ। ਮਰਨ ਵਾਲਿਆਂ ਵਿਚ ਮੈਕਸੀਕੋ ਦੇ 27, ਹੌਂਡੂਰਸ ਦੇ 14, ਗੁਆਟੇਮਾਲਾ ਦੇ 7 ਅਤੇ ਅਲ ਸਲਵਾਡੋਰ ਦੇ 2 ਲੋਕ ਸ਼ਾਮਲ ਹਨ। ਪੀੜਤਾਂ ਵਿੱਚੋਂ ਇੱਕ ਦੀ ਕੋਈ ਪਛਾਣ ਨਹੀਂ ਹੋਈ ਪਰ ਏਜੰਟਾਂ ਨੇ ਕਿਹਾ ਨੇ ਕਿ ਲਾਰੇਡੋ ਬਾਰਡਰ ਪੈਟਰੋਲ ਦੀ ਵੀਡੀਓ ਨੇ ਪੁਸ਼ਟੀ ਕੀਤੀ ਹੈ ਕਿ ਉਹ ਟਰੱਕ ਡਰਾਈਵਰ ਸੀ ਕਿਉਂਕਿ ਉਸ ਦੇ ਕੱਪੜੇ ਫੁਟੇਜ 'ਤੇ ਦਿਖਾਈ ਦਿੱਤੇ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਵਾਪਰਿਆ ਕਾਰ ਹਾਦਸਾ, 4 ਲੋਕਾਂ ਦੀ ਮੌਤ 

ਦੂਜਾ ਵਿਅਕਤੀ 28 ਸਾਲਾ ਕ੍ਰਿਸਚੀਅਨ ਮਾਰਟੀਨੇਜ਼ ਹੈ, ਜਿਸ ਨੂੰ ਮੰਗਲਵਾਰ ਨੂੰ ਫਲਸਤੀਨ, ਟੈਕਸਾਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਗੈਰ-ਕਾਨੂੰਨੀ ਪਰਦੇਸੀ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਦਾ ਇੱਕ ਦੋਸ਼ ਹੈ ਜਿਸ ਦੇ ਨਤੀਜੇ ਵਜੋਂ ਉਸ ਦੀ ਗ੍ਰਿਫ਼ਤਾਰੀ ਹੋ ਗਈ ਹੈ। ਪੁਲਸ ਨੇ ਜੁਆਨ ਕਲੌਡੀਓ ਡੀ'ਲੂਨਾਮੈਂਡੇਜ਼ (23) ਅਤੇ ਜੁਆਨ ਫ੍ਰਾਂਸਿਸਕੋ ਡੀ'ਲੂਨਾਬਿਲਬਾਓ (48) ਦੋਵੇਂ ਮੈਕਸੀਕੋ ਦੇ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸੈਨ ਐਂਟੋਨੀਓ ਵਿੱਚ ਇਹ ਤ੍ਰਾਸਦੀ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਅਮਰੀਕਾ ਆ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਤੇਜ਼ ਦਰਿਆਵਾਂ ਨੂੰ ਪਾਰ ਕਰਨ ਲਈ ਖਤਰਨਾਕ ਜੋਖਮ ਲੈ ਰਹੇ ਸਨ। ਮਈ ਵਿੱਚ ਪ੍ਰਵਾਸੀਆਂ ਨੂੰ ਤਕਰੀਬਨ 240,000 ਵਾਰ ਰੋਕਿਆ ਗਿਆ ਸੀ, ਇੱਕ ਸਾਲ ਪਹਿਲਾਂ ਨਾਲੋਂ ਇੱਕ ਤਿਹਾਈ ਹੁਣ ਵੱਧ ਹੈ।


Vandana

Content Editor

Related News