ਆਨਲਾਈਨ ਪੋਸਟ ਕਰਨ ''ਤੇ ਹਾਂਗਕਾਂਗ ''ਚ ਨਵੀਂ ਸੁਰੱਖਿਆ ਨੀਤੀ ਤਹਿਤ ਚਾਰ ਵਿਅਕਤੀ ਗ੍ਰਿਫਤਾਰ

07/30/2020 11:22:18 AM

ਹਾਂਗਕਾਂਗ- ਹਾਂਗਕਾਂਗ ਪੁਲਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੱਖਵਾਦ ਭੜਕਾਉਣ ਦੇ ਸ਼ੱਕ ਵਿਚ ਬੁੱਧਵਾਰ ਨੂੰ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹ ਸੰਕੇਤ ਦਿੱਤਾ ਹੈ ਕਿ ਉਸ ਦਾ ਇਰਾਦਾ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਹੈ। 

ਇਕ ਪੁਲਸ ਅਧਿਕਾਰੀ ਨੇ ਰਾਤ ਨੂੰ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨਾਂ ਦੀ ਉਮਰ 16 ਤੋਂ 21 ਸਾਲ ਵਿਚਕਾਰ ਹੈ ਅਤੇ ਇਨ੍ਹਾਂ ਵਿਚੋਂ 3 ਨੌਜਵਾਨ ਤੇ ਇਕ ਕੁੜੀ ਹੈ। ਅਜਿਹਾ ਮੰਨਿਆ ਦਾ ਰਿਹਾ ਹੈ ਕਿ ਇਹ ਸਾਰੇ ਵਿਦਿਆਰਥੀ ਹਨ। ਸੁਰੱਖਿਆ ਕਾਨੂੰਨ ਲਾਗੂ ਕਰਨ ਲਈ ਗਠਿਤ ਨਵੀਂ ਇਕਾਈ ਦੀ ਮੁਖੀ ਲੀ ਕਵਾਈ ਨੇ ਕਿਹਾ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਸਮੂਹ ਨੇ ਸੋਸ਼ਲ ਮੀਡੀਆ 'ਤੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਹਾਂਗਕਾਂਗ ਦੀ ਆਜ਼ਾਦੀ ਲਈ ਇਕ ਸੰਗਠਨ ਬਣਾਇਆ ਹੈ।

 
ਹਾਂਗਕਾਂਗ ਵਿਚ ਇਕ ਮਹੀਨੇ ਪਹਿਲਾਂ ਲਾਗੂ ਕੀਤੇ ਗਏ ਇਸ ਕਾਨੂੰਨ ਨੂੰ ਲੈ ਕੇ ਕਾਰਜਕਰਤਾਵਾਂ ਅਤੇ ਸਿੱਖਿਆਵਿਦਾਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਵੀ ਇਸ ਤਹਿਤ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਚੀਨ ਦੀ ਕੇਂਦਰੀ ਸਰਕਾਰ ਨੇ ਅਰਧ ਖੁਦਮੁਖਤਿਆਰ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ ਕਿਉਂਕਿ ਇੱਥੋਂ ਦੇ ਨੇਤਾ ਸਥਾਨਕ ਪੱਧਰ 'ਤੇ ਇਹ ਬਿੱਲ ਪਾਸ ਨਹੀਂ ਕਰਵਾ ਸਕੇ। ਇਸ ਦੇ ਨਾਲ ਹੀ ਖਦਸ਼ਾ ਵੀ ਪੈਦਾ ਹੋ ਗਿਆ ਕਿ ਇਸ ਕਦਮ ਵਿਚ ਹਾਂਗਕਾਂਗ ਦੀ ਆਜ਼ਾਦੀ ਅਤੇ ਸਥਾਨਕ ਖੁਦਮੁਖਤਿਆਰੀ ਖੋਹੀ ਜਾਵੇਗੀ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਜਾਹਰ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਦੇ ਸੰਗਠਨ ਦੀ ਜਾਣਕਾਰੀ ਦਿੱਤੀ। ਹਾਲਾਂਕਿ ਸਟੂਡੈਂਟਲਾਕਲਿਜ਼ਮ ਨਾਂ ਦੇ ਸੰਗਠਨ ਨੇ ਫੇਸਬੁੱਕ 'ਤੇ ਕਿਹਾ ਕਿ ਉਸ ਦੇ ਚਾਰ ਸਾਬਕਾ ਮੈਂਬਰਾਂ ਨੂੰ ਵੱਖਵਾਦ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਚ ਪੂਰਬ ਨੇਤਾ ਟਾਨੀ ਚੁੰਗ ਵੀ ਸ਼ਾਮਲ ਹੈ। ਇਸ ਸੰਗਠਨ ਨੇ ਨਵੇਂ ਕਾਨੂੰਨ ਦੇ ਪ੍ਰਭਾਵੀ ਹੋਣ ਤੋਂ ਹੋਣ ਨਾਲ ਪਹਿਲਾ ਕਿਹਾ ਸੀ ਕਿ ਉਹ ਸਮੂਹ ਨੂੰ ਭੰਗ ਕਰ ਰਹੇ ਹਨ। 


Lalita Mam

Content Editor

Related News