ਅਮਰੀਕੀ ਡਾਕਟਰਾਂ ਦਾ ਦਾਅਵਾ, ਲੱਭ ਲਿਆ ਕੋਰੋਨਾ ਦਾ ਇਲਾਜ
Monday, Sep 28, 2020 - 02:29 AM (IST)

ਵਾਸ਼ਿੰਗਟਨ (ਇੰਟ.)- ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਦੁਨੀਆ ਦੇ ਲਈ ਰਾਹਤ ਭਰੀ ਖਬਰ ਹੈ। ਅਮਰੀਕੀ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਬੀਮਾਰੀ ਦਾ 100 ਫੀਸਦੀ ਸਫਲਤਾ ਦੇਣ ਵਾਲਾ ਇਲਾਜ ਲੱਭ ਲਿਆ ਹੈ। ਫਲੋਰੀਡਾ ਦੇ ਐਡਵੈਂਟਹੈਲਥ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 4 ਤਰ੍ਹਾਂ ਦੀਆਂ ਦਵਾਈਆਂ ਨੂੰ ਮਿਲਾ ਕੇ ਇਕ ਥੈਰੇਪੀ ਤਿਆਰ ਕੀਤੀ ਹੈ ਜਿਸ ਦਾ ਨਾਂ ਆਈ.ਸੀ.ਏ.ਐੱਮ. ਹੈ। ਇਸ ਥੈਰੇਪੀ ਨੂੰ ਇਮਿਊਨ ਸਿਸਟਮ ਨੂੰ ਬੂਸਟ ਕਰਨ ਲਈ ਟੀਚੇ ਦੇ ਨਾਲ ਤਿਆਰ ਕੀਤਾ ਗਿਆ ਹੈ।
ਡਾਕਟਰਾਂ ਨੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਨਾਲ-ਨਾਲ ਫੇਫੜਿਆਂ ਨੂੰ ਇਨਫਲੇਮੇਸ਼ਨ ਤੋਂ ਬਚਾਉਣ ਦਾ ਖਿਆਲ ਵੀ ਰੱਖਿਆ ਹੈ। ਫਿਲਹਾਲ ਨਵੀਂ ਥੈਰੇਪੀ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੂੰ ਹਾਂ ਪੱਖੀ ਰਿਜ਼ਲਟ ਦੀ ਉਮੀਦ ਹੈ।