ਸਾਬਕਾ ਅਮਰੀਕੀ ਫ਼ੌਜੀ ਯੂਕ੍ਰੇਨ 'ਚ ਹੋਇਆ ਸ਼ਹੀਦ

Saturday, Apr 30, 2022 - 12:49 AM (IST)

ਸਾਬਕਾ ਅਮਰੀਕੀ ਫ਼ੌਜੀ ਯੂਕ੍ਰੇਨ 'ਚ ਹੋਇਆ ਸ਼ਹੀਦ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-  ਵਿਲੀ ਜੋਸੇਫ ਕੈਂਸਲ ਸਾਬਕਾ ਅਮਰੀਕੀ ਮਰੀਨ ਫ਼ੌਜੀ ਜਿਹੜਾ ਕਿ ਯੂਕ੍ਰੇਨ 'ਚ ਰੂਸੀ ਫੌਜ ਦੇ ਖਿਲਾਫ਼ ਲੜ ਰਿਹਾ ਸੀ, ਦੇ ਲੜਾਈ ਦੌਰਾਨ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਨੂੰ ਇਕ ਰਿਪੋਰਟ ਦੇ ਅਨੁਸਾਰ ਉਸ ਦੇ ਪਰਿਵਾਰ ਨੇ ਕਿਹਾ, "ਯੂਕ੍ਰੇਨ ਵਿੱਚ ਲੜ ਰਿਹਾ ਇਕ ਸਾਬਕਾ ਅਮਰੀਕੀ ਮਰੀਨ ਇਸ ਹਫ਼ਤੇ ਲੜਾਈ ਵਿੱਚ ਮਾਰਿਆ ਗਿਆ ਸੀ।"

ਇਹ ਵੀ ਪੜ੍ਹੋ : ਇੰਪਰੂਵਮੈਂਟ ਟਰੱਸਟ ਦੇ EO, ਕੈਸ਼ੀਅਰ ਤੇ ਜੂਨੀਅਰ ਸਹਾਇਕ ਸਸਪੈਂਡ

ਵਿਲੀ ਜੋਸੇਫ ਕੈਂਸਲ (22) 12 ਜਾਂ 13 ਮਾਰਚ ਤੋਂ ਯੂਕ੍ਰੇਨ ਵਿੱਚ ਇਕ ਨਿੱਜੀ ਮਿਲਟਰੀ ਕੰਟਰੈਕਟਿੰਗ ਕੰਪਨੀ ਲਈ ਕੰਮ ਕਰ ਰਿਹਾ ਸੀ। ਰਿਪੋਰਟ ਅਨੁਸਾਰ ਉਹ ਸੋਮਵਾਰ ਨੂੰ ਲੜਾਈ ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਲਾਸ਼ ਬਰਾਮਦ ਨਹੀਂ ਕੀਤੀ ਗਈ।ਉਸ ਦੀ ਮਾਂ ਰਬੈਕਾ ਕੈਬਰੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਲੀ ਸੋਚਦਾ ਸੀ ਕਿ ਯੂਕ੍ਰੇਨ ਵਿੱਚ ਜੋ ਧੱਕਾ ਹੋ ਰਿਹਾ, ਉਹ ਗਲਤ ਹੈ ਅਤੇ ਅਮਰੀਕਨ ਫੌਜੀਆਂ ਨੂੰ ਇਸ ਲੜਾਈ ਵਿੱਚ ਯੂਕ੍ਰੇਨ ਲਈ ਲੜਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ : ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਕੈਂਸਲ ਮੂਲ ਰੂਪ 'ਚ ਔਰੇਂਜ ਕਾਉਂਟੀ ਨਿਊਯਾਰਕ ਤੋਂ ਹੈ, ਨੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਪ੍ਰਾਈਵੇਟ ਮਿਲਟਰੀ ਕੰਪਨੀ ਨਾਲ ਸਾਈਨਅੱਪ ਕਰਨ ਤੋਂ ਪਹਿਲਾਂ ਟੈਨੇਸੀ 'ਚ ਇਕ ਸੁਧਾਰ ਅਧਿਕਾਰੀ ਵਜੋਂ ਕੰਮ ਕੀਤਾ। ਉਹ ਇਸ ਤੋਂ ਪਹਿਲਾਂ ਮਰੀਨ ਕੋਰ ਵਿੱਚ ਸੇਵਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ 'ਤੇ CM ਮਾਨ ਨੇ ਲਿਆ ਐਕਸ਼ਨ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News