ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀ ਕੋਵਿਡ-19 ਕਾਰਨ ਮੌਤ
Monday, Oct 18, 2021 - 06:05 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਫੋਰ ਸਟਾਰ ਜਨਰਲ ਕੋਲਿਨ ਪਾਵੇਲ ਦੀ ਅੱਜ ਭਾਵ ਸੋਮਵਾਰ ਨੂੰ ਕੋਵਿਡ-19 ਦੀਆਂ ਪੇਚੀਦਗੀਆਂ ਕਾਰਨ 84 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਕੋਲਿਨ ਪਾਵੇਲ ਉੱਘੇ ਰਿਪਬਲਿਕਨ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਵਿੱਚ ਇਲਾਜ ਕਰਵਾ ਰਹੇ ਸਨ।
ਕੋਲਿਨ ਪਾਵੇਲ, ਜੋ ਅਮਰੀਕਾ ਦੇ ਵਿਦੇਸ਼ ਮੰਤਰੀ ਵਜੋਂ ਸੇਵਾ ਕਰਨ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਸਨ, ਦੀ 84 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ,“ਅਸੀਂ ਇੱਕ ਸ਼ਾਨਦਾਰ ਸ਼ਖਸੀਅਤ ਅਤੇ ਪਿਆਰ ਕਰਨ ਵਾਲੇ ਪਤੀ, ਪਿਤਾ, ਦਾਦਾ ਅਤੇ ਇੱਕ ਮਹਾਨ ਅਮਰੀਕੀ ਨੂੰ ਗੁਆ ਦਿੱਤਾ ਹੈ।”
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਡੈਲਟਾ ਰੂਪ ਦਾ ਕਹਿਰ ਜਾਰੀ, 60 ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਨੇ ਅੱਗੇ ਕਿਹਾ ਕਿ ਕੋਲਿਨ ਨੂੰ ਕੋਵਿਡ -19 ਦੇ ਵਿਰੁੱਧ ਟੀਕਾ ਲਗਾਇਆ ਗਿਆ ਸੀ, ਜਿਸ ਨੇ ਆਖਰਕਾਰ ਉਹਨਾਂ ਦੀ ਜਾਨ ਲੈ ਲਈ।ਉਹਨਾਂ ਦੇ ਪਰਿਵਾਰ ਨੇ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਦੇ ਮੈਡੀਕਲ ਸਟਾਫ ਦਾ “ਉਨ੍ਹਾਂ ਦੇ ਦੇਖਭਾਲ ਦੇ ਇਲਾਜ ਲਈ” ਧੰਨਵਾਦ ਕੀਤਾ। ਮੌਤ ਦਾ ਕਾਰਨ “ਕੋਵਿਡ -19 ਤੋਂ ਪੇਚੀਦਗੀਆਂ” ਦੱਸਿਆ ਗਿਆ ਸੀ।