ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਧੀ ਮਾਲਿਆ ਨੇ ਛੱਡਿਆ ਪਰਿਵਾਰ ਦਾ 'ਸਰਨੇਮ'
Sunday, Feb 25, 2024 - 01:47 PM (IST)

ਵਾਸ਼ਿੰਗਟਨ (ਰਾਜ ਗੋਗਨਾ )— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਧੀ ਨੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਪਰ ਉਸ ਨੇ ਆਪਣੇ ਪਰਿਵਾਰ ਦਾ 'ਓਬਾਮਾ' ਸਰਨੇਮ ਕਿਉ ਛੱਡਿਆ, ਅਜਿਹਾ ਕਿਉਂ ਕੀਤਾ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਕਹਿਣ ਲਈ ਕੁਝ ਖਾਸ ਨਹੀਂ ਹੈ। ਉਨ੍ਹਾਂ ਨੇ ਸੰਨ 2008 ਤੋਂ 2016 ਤੱਕ ਸੰਯੁਕਤ ਰਾਜ (ਅਮਰੀਕਾ) ਦੇ ਰਾਸ਼ਟਰਪਤੀ ਵਜੋਂ ਸੇਵਾ ਕੀਤੀ। ਉਨ੍ਹਾਂ ਦੀਆਂ ਦੋ ਧੀਆਂ ਮਾਲਿਆ ਅਤੇ ਸਾਸ਼ਾ ਹਨ।
ਵੱਡੀ ਧੀ ਮਾਲਿਆ ਨੇ ਆਪਣੇ ਪਿਤਾ ਵਾਂਗ ਰਾਜਨੀਤੀ ਦੀ ਬਜਾਏ ਫਿਲਮਾਂ 'ਚ ਐਂਟਰੀ ਕੀਤੀ। ਉਸ ਕ੍ਰਮ ਵਿੱਚ, ਦਿ ਹਾਰਟ ਸ਼ਾਰਟ ਫਿਲਮ ਦੇ 'ਮੀਟ ਦਿ ਆਰਟਿਸਟ' ਵੀਡੀਓ ਵਿੱਚ ਮਾਲੀਆ ਨੇ ਕਿਹਾ ਕਿ ਉਸ ਨੇ ਲਘੂ ਫਿਲਮ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਲਘੂ ਫਿਲਮ ਦਾ ਪ੍ਰੀਮੀਅਰ 2024 ਸਨਡੈਂਸ ਫਿਲਮ ਫੈਸਟੀਵਲ ਵਿੱਚ ਹੋਇਆ। ਉਸ ਦੇ ਮਾਤਾ-ਪਿਤਾ ਬਰਾਕ ੳਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ੳਬਾਮਾ ਦੋਵੇਂ ਇਸ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ। ਪਰ ਫਿਰ ਪਤਾ ਲੱਗਾ ਕਿ ਓਬਾਮਾ ਦੀ ਵੱਡੀ ਧੀ ਨੇ ਆਪਣਾ ਨਾਂ ਬਦਲ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਟਰੰਪ ਤੋਂ ਹਾਰੀ ਭਾਰਤੀ ਮੂਲ ਦੀ ਇਕਲੌਤੀ ਉਮੀਦਵਾਰ ਨਿੱਕੀ ਹੈਲੀ
ਪ੍ਰੀਮੀਅਰ ਸ਼ੋਅ ਦੇ ਪ੍ਰਸਾਰਣ ਤੋਂ ਬਾਅਦ ਮੀਟ ਦ ਆਰਟਿਸਟ ਵੀਡੀਓ ਵਿੱਚ ਇਹ ਮਾਲੀਆ ਓਬਾਮਾ ਦੀ ਬਜਾਏ ਮਾਲੀਆ ਐਨ ਸੀ। ਇਹ ਜਾਣਨ ਵਾਲੇ ਬਹੁਤ ਸਾਰੇ ਹੈਰਾਨ ਹੋਏ। ਕਈਆਂ ਦਾ ਕਹਿਣਾ ਹੈ ਕਿ ਮਾਲੀਆ ਨੇ 25 ਸਾਲਾਂ ਬਾਅਦ ਆਪਣੀ ਪਛਾਣ ਲੱਭਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਆਪਣਾ ਆਖਰੀ ਨਾਂ 'ਓਬਾਮਾ' ਛੱਡ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।