ਅਮਰੀਕਾ ਦੇ ਸਾਬਕਾ ਗ੍ਰਹਿ ਮੰਤਰੀ ਮੈਨੁਅਲ ਲੁਜਾਨ ਜੂਨੀਅਰ ਦਾ ਦਿਹਾਂਤ
Saturday, Apr 27, 2019 - 01:58 PM (IST)

ਅਮਰੀਕਾ — ਰਿਪਬਲਿਕਨ ਸੰਸਦੀ ਮੈਂਬਰ ਅਤੇ ਬਾਅਦ 'ਚ ਅਮਰੀਕੀ ਗ੍ਰਹਿ ਮੰਤਰੀ ਦੇ ਰੂਪ ਵਿਚ 20 ਸਾਲ ਤੱਕ ਅਮਰੀਕਾ ਦੀ ਸੇਵਾ ਕਰਨ ਵਾਲੇ ਮੈਨੁਅਲ ਲੁਜ਼ਾਨ ਜੂਨੀਅਰ ਦੀ ਮੌਤ ਹੋ ਗਈ ਹੈ। ਉਹ 90 ਸਾਲ ਦੇ ਸਨ। ਨਿਊ ਮੈਕਸੀਕੋ ਦੇ ਗਵਰਨਰ ਅਤੇ ਉਨ੍ਹਾਂ ਦੇ ਦੂਰ ਰਿਸ਼ਤੇਦਾਰ ਮਿਸ਼ੇਲ ਲੂਜ਼ਾਨ ਗ੍ਰਿਸ਼ਮ ਨੇ ਕਿਹਾ ਕਿ ਲੂਜ਼ਾਨ ਦਾ ਵੀਰਵਾਰ ਨੂੰ ਅਲਬੁਕਰਕ ਸਥਿਤ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ ਹੈ। ਲੰਮੇ ਸਮੇਂ ਤੋਂ ਉਨ੍ਹਾਂ ਨੂੰ ਦਿਲ ਸੰਬੰਧੀ ਬਿਮਾਰੀ ਸੀ ਅਤੇ 1986 ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੀ ਟ੍ਰਿਪਲ-ਬਾਈਪਾਸ ਸਰਜਰੀ ਹੋਈ ਸੀ। ਡੈਮੋਕਰੈਟਿਕ ਗਵਰਨਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, 'ਮੈਨੁਅਲ ਲੁਜ਼ਾਨ ਇਕ ਸਟੇਟਸਮੈਨ ਸਨ।'