ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਬ੍ਰਿਟੇਨ ਤੋਂ ਮੰਗੀ ਸ਼ਰਣ

Saturday, Sep 30, 2017 - 12:21 AM (IST)

ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਨੇ ਬ੍ਰਿਟੇਨ ਤੋਂ ਮੰਗੀ ਸ਼ਰਣ

ਬੈਂਕਾਕ— ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਕਲਕ ਸ਼ਿਨਵਾਤਰਾ ਇਸ ਵੇਲੇ ਲੰਡਨ 'ਚ ਹਨ ਤੇ ਉਨ੍ਹਾਂ ਨੇ ਬ੍ਰਿਟੇਨ ਤੋਂ ਖੁਦ ਲਈ ਸਿਆਸੀ ਸ਼ਰਣ ਮੰਗੀ ਹੈ। ਸ਼ਿਨਾਵਾਤਰਾ ਦੀ ਫੇਯੁ ਥਾਈ ਪਾਰਟੀ ਦੇ ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ।
ਥਾਈਲੈਂਡ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਵਿਵਾਦਗ੍ਰਸਤ ਚਾਵਲ ਸਬਸਿਡੀ ਯੋਜਨਾ 'ਚ ਉਨ੍ਹਾਂ ਨੂੰ ਬੇਨਿਯਮੀਆਂ ਦਾ ਦੋਸ਼ੀ ਪਾਇਆ ਸੀ। ਜਿਸ 'ਤੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ।


Related News