ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ
Sunday, Apr 11, 2021 - 07:43 PM (IST)
ਢਾਕਾ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਈ ਗਈ। ਮਹਾਮਾਰੀ ਦੇ ਚੱਲਦੇ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਜੇਲ ਤੋਂ ਅਸਥਾਈ ਤੌਰ 'ਤੇ ਰਿਹਾ ਕੀਤਾ ਗਿਆ ਸੀ। ਮੀਡੀਆ ਦੀਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਪੱਤਰ ਢਾਕਾ ਟ੍ਰਿਬਿਊਨ ਨੇ ਸਿਹਤ ਮੰਤਰਾਲਾ ਦੇ ਜਨ ਸੰਪਰਕ ਅਧਿਕਾਰੀ ਮੈਦੁਲ ਇਸਲਾਮ ਪ੍ਰਧਾਨ ਦੇ ਹਵਾਲੇ ਤੋਂ ਆਪਣੀ ਖਬਰ 'ਚ ਦੱਸਿਆ ਕਿ ਬੰਗਲਾਦੇਸ਼ ਨੈਸ਼ਲਿਸਟ ਪਾਰਟੀ (ਬੀ.ਐੱਮ.ਪੀ.) ਦੀ ਮੁਖੀ ਦੇ ਨਮੂਨੇ ਸ਼ਨੀਵਾਰ ਨੂੰ ਜਾਂਚ ਕਰਨ ਲਈ ਭੇਜੇ ਗਏ ਸਨ।
ਇਹ ਵੀ ਪੜ੍ਹੋ-'ਚੀਨ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ'
ਪ੍ਰਧਾਨ ਨੇ ਕਿਹਾ ਕਿ ਐਤਵਾਰ ਨੂੰ ਜਾਂਚ ਰਿਪੋਰਟ ਆਈ ਜਿਸ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਅਤੇ ਇਸ ਜਾਣਕਾਰੀ ਨੂੰ ਸਿਹਤ ਸੇਵਾ ਦੇ ਡਾਇਰੈਕਟਰ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰ 'ਚ ਕਿਹਾ ਗਿਆ ਹੈ ਕਿ ਜ਼ੀਆ ਦੇ ਇਕ ਰਿਸ਼ਤੇਦਾਰ ਨੇ ਪਿਛਲੇ ਹਫਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਬਾਅਦ 'ਚ ਉਹ ਇਨਫੈਕਟਿਡ ਪਾਏ ਗਏ ਸਨ ਅਤੇ ਇਸ ਨੂੰ ਦੇਖਦੇ ਹੋਏ ਜ਼ੀਆ ਦੇ ਪਰਿਵਾਰ ਨੇ ਉਨ੍ਹਾਂ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ। ਹਾਲਾਂਕਿ ਪਾਰਟੀ ਦੇ ਨੇਤਾਵਾਂ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਬੀ.ਐੱਨ.ਪੀ. ਦੀ ਪ੍ਰੈੱਸ ਬ੍ਰਾਂਚ ਦੇ ਮੈਂਬਰ ਐੱਸ ਕਬੀਰ ਖਾਨ ਨੇ ਡੇਲੀ ਸਟਾਰ ਨੂੰ ਦੱਸਿਆ ਕਿ ਖਾਲਿਦਾ ਜ਼ੀਆ ਦੇ ਫਿਜੀਸ਼ੀਅਨ ਡਾ. ਮਾਸੁਨ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਹੈ ਕਿ ਇਹ ਨਿਯਮਿਤ ਜਾਂਚ ਸੀ। ਸਾਨੂੰ ਉਨ੍ਹਾਂ ਦੇ ਇਨਫੈਕਟਿਡ ਹੋਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ-ਫਾਈਜ਼ਰ ਨੇ ਮੰਗੀ ਅੱਲ੍ਹੜਾਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਇਜਾਜ਼ਤ