ਪਾਕਿ ਕਬਜ਼ੇ ਵਾਲੇ ਕਸ਼ਮੀਰ ਦੇ ਸਾਬਕਾ PM ਸਰਦਾਰ ਤਨਵੀਰ ਇਲੀਆਸ ਪਰਿਵਾਰਕ ਸੰਪਤੀ ਵਿਵਾਦ ’ਚ ਗ੍ਰਿਫ਼ਤਾਰ

05/20/2024 2:53:47 PM

ਗੁਰਦਾਸਪੁਰ, ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਤਨਵੀਰ ਇਲਿਆਸ ਖਾਨ ਨੂੰ ਇਸਲਾਮਾਬਾਦ ਪੁਲਸ ਨੇ ਪਰਿਵਾਰਕ ਜਾਇਦਾਦ ਦੇ ਝਗੜੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਲਿਆਸ ਨੂੰ ਮਰਗਲਾ ਥਾਣੇ ਭੇਜ ਦਿੱਤਾ ਗਿਆ ਹੈ। ਰਾਜਧਾਨੀ ਪੁਲਸ ਨੇ ਸਾਬਕਾ ਪੀ. ਓ. ਕੇ. ਨੇ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਨੇ ਦੱਸਿਆ ਕਿ ਇਲਿਆਸ ਨੂੰ ਪਰਿਵਾਰਕ ਜਾਇਦਾਦ ਹੜੱਪਣ ਅਤੇ ਗੋਲੀਬਾਰੀ ਦੀ ਘਟਨਾ ’ਚ ਸ਼ਾਮਲ ਹੋਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ, ਡਿਪਟੀ ਸੁਰੱਖਿਆ ਇੰਚਾਰਜ ਕਰਨਲ (ਸੇਵਾਮੁਕਤ) ਟੀਪੂ ਸੁਲਤਾਨ ਵੱਲੋਂ ਦਰਜ ਕਰਵਾਈ ਪਹਿਲੀ ਸੂਚਨਾ ਰਿਪੋਰਟ (ਐੱਫ਼. ਆਈ. ਆਰ) ਵਿੱਚ ਸਰਦਾਰ ਤਨਵੀਰ ਇਲਿਆਸ, ਮੁਹੰਮਦ ਅਲੀ, ਅਨਿਲ ਸੁਲਤਾਨ, ਰਿਜ਼ਵਾਨ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਨਡਾਲਾ 'ਚ ਵਾਪਰੇ ਸੜਕ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ

ਐੱਫ਼. ਆਈ. ਆਰ. ਅਨੁਸਾਰ ਸਰਦਾਰ ਤਨਵੀਰ ਇਲਿਆਸ ਨੇ 20 ਤੋਂ 25 ਵਿਅਕਤੀਆਂ ਦੇ ਹਥਿਆਰਬੰਦ ਟੋਲੇ ਨਾਲ ਸੇਂਟੌਰਸ ਮਾਲ ਦੇ ਦਫ਼ਤਰ 1708 ’ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਤਾਲਾ ਤੋੜਿਆ ਅਤੇ ਅੰਦਰ ਦਾਖ਼ਲ ਹੋਇਆ। ਹਾਲਾਂਕਿ ਚੌਕਸ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸਰਦਾਰ ਤਨਵੀਰ ਇਲਿਆਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਦਾਰ ਯਾਸਿਰ ਇਲਿਆਸ ਖਾਨ ਅਤੇ ਸਰਦਾਰ ਡਾਕਟਰ ਰਸ਼ੀਦ ਇਲਿਆਸ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਐੱਫ਼. ਆਈ. ਆਰ. ਵਿੱਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸੁਰੱਖਿਆ ਅਧਿਕਾਰੀ ’ਤੇ ਹਮਲਾ ਕੀਤਾ ਅਤੇ ਘਟਨਾ ਦੀ ਸੂਚਨਾ ਮਿਲਣ ’ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੱਥੇ ਸਰਦਾਰ ਤਨਵੀਰ ਇਲਿਆਸ ਨੇ ਕਰਨਲ (ਸੇਵਾਮੁਕਤ) ਟੀਪੂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਨਾਲ ਉਹ ਵਾਲ-ਵਾਲ ਬਚ ਗਏ।

ਇਹ ਵੀ ਪੜ੍ਹੋ-  ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News