PAK ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੀ ਹਾਲਤ ਵਿਗੜੀ, ਹਸਪਤਾਲ ਦਾਖਲ

07/02/2021 6:44:03 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਉਪ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸ਼ੁੱਕਰਵਾਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮੀਡੀਆ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ। ਪੀ. ਪੀ. ਪੀ. ਦੇ ਉਪ ਪ੍ਰਧਾਨ ਤੇ ਆਸਿਫ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਇਸਲਾਮਾਬਾਦ ਤੋਂ ਇਥੇ ਪਹੁੰਚੇ ਤੇ ਉਨ੍ਹਾਂ ਦੀ ਧੀ ਬਖਤਾਵਰ ਭੁੱਟੋ ਜ਼ਰਦਾਰੀ ਵੀ ਆਪਣੇ ਪਤੀ ਨਾਲ ਦੁਬਈ ਤੋਂ ਪਹੁੰਚੀ। ਜਿਓ ਨਿਊਜ਼ ਨੇ ਪਾਰਟੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

 ਇਹ ਵੀ ਪੜ੍ਹੋ :  ਧਰਤੀ ਦੀ ਸਭ ਤੋਂ ਗਰਮ ਥਾਂ ਹੈ ਪਾਕਿਸਤਾਨ ਦਾ ਇਹ ਸ਼ਹਿਰ ! ਆਸਮਾਨ ਤੋਂ ਵਰ੍ਹਦੀ ਹੈ ਅੱਗ

‘ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਅਨੁਸਾਰ ਪਾਰਟੀ ਸੂਤਰਾਂ ਨੇ ਦੱਸਿਆ ਕਿ ਜ਼ਰਦਾਰੀ ਅਦਾਲਤ ਵਿਚ ਪੇਸ਼ੀ ਤੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ’ਤੇ ਥਕਾਵਟ ਹੋਣ ਕਾਰਨ ਬੀਮਾਰ ਹੋ ਗਏ। ਹਾਲ ਹੀ ਵਿਚ ਸੰਸਦ ਵਿਚ ਬਿਲਾਵਲ ਨੇ ਕਿਹਾ ਸੀ ਕਿ ਬੀਮਾਰ ਹੋਣ ਦੇ ਬਾਵਜੂਦ ਜ਼ਰਦਾਰੀ ਬਜਟ ਸੈਸ਼ਨ ਵਿਚ ਸ਼ਾਮਿਲ ਹੋਏ ਸਨ। ਜ਼ਰਦਾਰੀ 2008 ਤੋਂ 2013 ਤਕ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਪੀ. ਪੀ. ਪੀ. ਦੇ ਸੀਨੀਅਰ ਨੇਤਾ ’ਤੇ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਚੱਲ ਰਹੇ ਹਨ ਤੇ ਉਨ੍ਹਾਂ ਨੂੰ ਇਸਲਾਮਾਬਾਦ ਹਾਈਕੋਰਟ ਵੱਲੋਂ ਮੈਡੀਕਲ ਆਧਾਰ ’ਤੇ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਦਸੰਬਰ 2019 ’ਚ ਰਿਹਾਅ ਕਰ ਦਿੱਤਾ ਗਿਆ ਸੀ। ਜ਼ਰਦਾਰੀ ਦਿਲ ਦੀ ਅਜਿਹੀ ਬੀਮਾਰੀ ਤੋਂ ਪੀੜਤ ਹਨ, ਜਿਸ ਨਾਲ ਉਨ੍ਹਾਂ ਦੇ ਦਿਲ ਵਿਚ ਖੂਨ ਤੇ ਆਕਸੀਜਨ ਦੀ ਮਾਤਰਾ ਵਿਚ ਕਮੀ ਹੋ ਸਕਦੀ ਹੈ।


Manoj

Content Editor

Related News