ਸਾਬਕਾ ਪਾਕਿ ਕ੍ਰਿਕਟਰ ਆਇਆ ਕੋਰੋਨਾ ਦੀ ਲਪੇਟ 'ਚ

Sunday, May 24, 2020 - 03:37 PM (IST)

ਸਾਬਕਾ ਪਾਕਿ ਕ੍ਰਿਕਟਰ ਆਇਆ ਕੋਰੋਨਾ ਦੀ ਲਪੇਟ 'ਚ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਤੌਫੀਕ ਉਮਰ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ। ਤੌਫੀਕ ਨੇ ਸਿਹਤ ਖਰਾਬ ਹੋਣ 'ਤੇ ਟੈਸਟ ਕਰਾਇਆ ਸੀ ਅਤੇ ਨਤੀਜਾ ਪਾਜ਼ੇਟਿਵ ਆਉਣ 'ਤੇ ਉਸ ਨੇ ਖੁਦ ਨੂੰ ਸਭ ਤੋਂ ਵੱਖ ਕਰ ਲਿਆ। ਤੌਫੀਕ ਤੋਂ ਪਹਿਲਾਂ ਸਕਾਟਲੈਂਡ ਦੇ ਮਾਜਿਦ ਹੱਕ, ਪਾਕਿਸਤਾਨ ਦੇ ਜਫਰ ਸਰਫਰਾਜ਼ ਅਤੇ ਦੱਖਣੀ ਅਫਰੀਕਾ ਦੇ ਐਨਕੇਨੀ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। 

PunjabKesari

ਤੌਫੀਕ ਨੇ ਕਿਹਾ ਕਿ ਤਬੀਅਤ ਖਰਾਬ ਹੋਣ 'ਤੇ ਮੈਂ ਟੈਸਟ ਕਰਾਇਆ ਅਤੇ ਨਤੀਜਾ ਪਾਜ਼ੇਟਿਵ ਆਇਆ। ਹਾਲਾਂਕਿ ਮੇਰੇ ਲੱਛਣ ਇੰਨੇ ਜ਼ਿਆਦਾ ਨਹੀਂ ਹੈ। ਸਾਵਧਾਨੀ ਵਜੋਂ ਮੈਂ ਖੁਦ ਨੂੰ ਆਪਣੇ ਘਰ ਵਿਚ ਆਈਸੋਲੇਟ ਕਰ ਲਿਆ ਹੈ। ਮੈਂ ਸਾਰੇ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਉਹ ਮੇਰੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਨ। ਤੌਫੀਕ ਨੇ ਪਾਕਿਸਤਾਨ ਦੇ ਲਈ 44 ਟੈਸਟ ਅਤੇ 22 ਵਨ ਡੇ ਖੇਡੇ ਹਨ। ਉਸ ਨੇ ਆਖਰੀ ਵਾਰ 2014 ਵਿਚ ਕੌਮਾਂਤਰੀ ਕ੍ਰਿਕਟ ਖੇਡਿਆ ਸੀ।


author

Ranjit

Content Editor

Related News