ਪਾਕਿ ਦੇ ਸਾਬਕਾ PM ਅੱਬਾਸੀ ਨੇ ਇਮਰਾਨ ਖਾਨ ਤੋਂ ਮੰਗਿਆ ਅਸਤੀਫ਼ਾ, ਕਿਹਾ–ਲੋਕਾਂ ਦੇ ਦਰਦ ਤੋਂ ਬੇਖ਼ਬਰ ਹੈ ਸਰਕਾਰ

Monday, Nov 22, 2021 - 12:20 PM (IST)

ਇਸਲਾਮਾਬਾਦ– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਇਮਰਾਨ ਖਾਨ ਨੂੰ ਪੀ. ਐੱਮ. ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਮ ਲੋਕਾਂ ਦੇ ਦਰਦ ਤੋਂ ਬੇਖ਼ਬਰ ਹੈ। ਇਸ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਰਿਪੋਰਟ ਮੁਤਾਬਕ ਪੇਸ਼ਾਵਰ ਵਿਚ ਇਕ ਰੈਲੀ ਵਿਚ ਬੋਲਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਬੀ.) ਦੇ ਨੇਤਾ ਖਾਕਾਨ ਨੇ ਕਿਹਾ ਕਿ 2018 ਦੀਆਂ ਚੋਣਾਂ ਵਿਚ ਧਾਂਦਲੀ ਦੀਆਂ ਘਟਨਾਵਾਂ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਯਾਦ ਦਿਵਾਇਆ ਕਿ ਗਿਲਗਿਤ-ਬਾਲਤਿਸਤਾਨ ਦੇ ਸਾਬਕਾ ਮੁੱਖ ਜੱਜ ਰਾਣਾ ਸ਼ਮੀਮ ਨੇ ਚੋਣਾਂ ਵਿਚ ਧਾਂਦਲੀ ਵਿਚ ਇਕ ਭੂਮਿਕਾ ਨਿਭਾਉਣ ਲਈ ਪਾਕਿਸਤਾਨ ਦੇ ਸਾਬਕਾ ਮੁੱਖ ਜੱਜ ਸ਼ਾਕਿਬ ਨਿਸਾਰ ਨੂੰ ਦੋਸ਼ੀ ਠਹਿਰਾਇਆ ਸੀ। ਅੱਬਾਸੀ ਨੇ ਕਿਹਾ ਕਿ ਸਰਕਾਰ ਹੁਣ ਅਗਲੀਆਂ ਆਮ ਚੋਣਾਂ ਵਿਚ ਫਿਰ ਤੋਂ ਧਾਂਦਲੀ ਕਰੇਗੀ, ਜਿਵੇਂ ਉਸ ਨੇ ਡਸਕਾ ਉਪ ਚੋਣਾਂ ਵਿਚ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਸਦ ਵਿਚ ਬਣੇ ਕਾਨੂੰਨ ਨਾਲ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ

ਇਮਰਾਨ ਸਰਕਾਰ ’ਤੇ ਇਸਲਾਮੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼
ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਦੇਸ਼ ਦੀ ਇਸਲਾਮੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਪੀ. ਡੀ. ਐੱਮ. ਨੇ ਕਿਹਾ ਕਿ ਜਦੋਂ ਤੱਕ ਇਮਰਾਨ ਖਾਨ ਸਰਕਾਰ ਹੱਟ ਨਹੀਂ ਜਾਂਦੀ, ਉਦੋਂ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਪੀ. ਡੀ. ਐੱਮ. ਮੁਖੀ ਮੌਲਾਨਾ ਫਜਲੂਰ ਰਹਿਮਾਨ ਨੇ ਕਿਹਾ ਕਿ ਪੀ. ਡੀ. ਐੱਮ. ਦੇ ਇਸਲਾਮਾਬਾਦ ਪੁੱਜਣ ’ਤੇ ਪ੍ਰਧਾਨ ਮੰਤਰੀ ਖਾਨ ਨੂੰ ਬਚਣ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਵਿਵਸਥਾ ਨੇ ਦੇਸ਼ ਦੀ ਇਸਲਾਮੀ ਪਛਾਣ ਨੂੰ ਨੁਕਸਾਨ ਪਹੁੰਚਾਇਆ ਹੈ। ਫਜ਼ਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਗਠਜੋੜ ਨੇ ਲੋਕਲ ਬਾਡੀਜ਼ ਚੋਣਾਂ ਦੀ ਮੰਗ ਨਹੀਂ ਕੀਤੀ ਹੈ, ਸਗੋਂ ਉਹ ਤੁਰੰਤ ਆਮ ਚੋਣਾਂ ਕਰਵਾਉਣਾ ਚਾਹੁੰਦਾ ਹੈ, ਜੋ ਮੂਲ ਰੂਪ ਨਾਲ 2023 ਵਿਚ ਹੋਣ ਵਾਲੀਆਂ ਹਨ। ਪੀ. ਡੀ. ਐੱਮ. ਮੁਖੀ ਨੇ 2018 ਦੀਆਂ ਆਮ ਚੋਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਾਂ ਦੀਆਂ ਚੋਰੀ ਕੀਤੀਆਂ ਗਈਆਂ ਵੋਟਾਂ ਉਨ੍ਹਾਂ ਨੂੰ ਵਾਪਸ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਭਾਰਤ ਤੇ ਸਿੰਗਾਪੁਰ ਯਾਤਰੀ ਉਡਾਣਾਂ ਦੀ ਮੁੜ ਬਹਾਲੀ ਲਈ ਸਹਿਮਤ, ਲਾਗੂ ਰਹਿਣਗੀਆਂ ਇਹ ਸ਼ਰਤਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News