ਧਮਾਕੇ ''ਚ ਜ਼ਖਮੀ ਹੋਏ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਇਲਾਜ ਲਈ ਜਰਮਨੀ ਰਵਾਨਾ
Thursday, May 13, 2021 - 07:30 PM (IST)
ਮਾਲੇ-ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹਮੰਦ ਨਸ਼ੀਦ ਨੂੰ ਵੀਰਵਾਰ ਨੂੰ ਇਥੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਅੱਗੇ ਦੇ ਇਲਾਜ ਲਈ ਉਹ ਜਰਮਨੀ ਰਵਾਨਾ ਹੋ ਗਏ ਹਨ। ਨਸ਼ੀਦ (53) ਪਿਛਲੇ ਹਫਤੇ ਇਕ ਧਮਾਕੇ 'ਚ ਜ਼ਖਮੀ ਹੋ ਗਏ ਸਨ ਅਤੇ ਅਧਿਕਾਰੀਆਂ ਨੇ ਹਮਲੇ ਲਈ ਮੁਸਲਿਮ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਮਲੇ 'ਚ ਉਨ੍ਹਾਂ ਦੇ ਦੋ ਅੰਗ ਰੱਖਿਅਕ ਅਤੇ ਦੋ ਰਾਹਗੀਰ ਵੀ ਜ਼ਖਮੀ ਹੋ ਗਏ ਸਨ। ਨਸ਼ੀਦ ਦੇ ਸਿਰ, ਛਾਤੀ, ਢਿੱਠ ਅਤੇ ਕਈ ਅੰਗਾਂ ਦੀ ਸਰਜਰੀ ਵੀ ਕੀਤੀ ਗਈ ਹੈ। ਮਾਲੇ ਸਥਿਤ 'ਏਡੀਕੇ' ਹਸਪਤਾਲ ਨੇ ਵੀਰਵਾਰ ਨੂੰ ਦੱਸਿਆ ਕਿ ਨਸ਼ੀਦ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਸਿਹਤ ਲਾਭ ਲਈ ਉਹ ਵਿਦੇਸ਼ ਜਾ ਰਹੇ ਹਨ।
ਇਹ ਵੀ ਪੜ੍ਹੋ-ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ
ਸਾਬਕਾ ਰਾਸ਼ਟਰਪਤੀ ਦੇ ਭਰਾ ਨਜ਼ੀਮ ਸੱਤਾਰ ਨੇ ਦੱਸਿਆ ਕਿ ਨਸ਼ੀਦ ਜਰਮਨੀ ਗਏ ਹਨ। ਭਾਰੀ ਸੁਰੱਖਿਆ ਦਰਮਿਆਨ ਨਸ਼ੀਦ ਨੂੰ ਐਂਬੂਲੈਂਸ 'ਚ ਹਵਾਈ ਅੱਡੇ 'ਤੇ ਲਿਆਇਆ ਗਿਆ ਅਤੇ ਫਿਰ ਇਕ ਵਿਸ਼ੇਸ਼ ਜਹਾਜ਼ ਤੱਕ ਪਹੁੰਚਾਇਆ ਗਿਆ। ਨਸ਼ੀਦ (53) ਮਾਲਦੀਵ 'ਚ ਪਹਿਲੀ ਵਾਰ ਲੋਕਤਾਂਤਰਿਕ ਤੌਰ 'ਤੇ ਰਾਸ਼ਟਰਪਤੀ ਚੁਣੇ ਗਏ ਸਨ। ਉਹ 2008 ਤੋਂ 2012 ਤੱਕ ਰਾਸ਼ਟਰਪਤੀ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਚੋਣਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜੇਲ੍ਹ ਦੀ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ 2018 ਤੱਕ ਚੋਣ ਲੜਨ ਲਈ ਅਯੋਗ ਐਲਾਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-ਕੋਵਿਡ-19 : ਸ਼੍ਰੀਲੰਕਾ ਨੇ ਰਾਤ ਦੀ ਯਾਤਰਾ 'ਤੇ ਲਾਈ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।