ਕੀਨੀਆ ਦੇ ਸਾਬਕਾ ਰਾਸ਼ਟਰਪਤੀ ਕਿਬਾਕੀ ਦਾ ਦਿਹਾਂਤ

Friday, Apr 22, 2022 - 05:21 PM (IST)

ਕੀਨੀਆ ਦੇ ਸਾਬਕਾ ਰਾਸ਼ਟਰਪਤੀ ਕਿਬਾਕੀ ਦਾ ਦਿਹਾਂਤ

ਨੈਰੋਬੀ (ਏਜੰਸੀ)- ਕੀਨੀਆ ਦੇ ਸਾਬਕਾ ਰਾਸ਼ਟਰਪਤੀ ਮਵਾਈ ਕਿਬਾਕੀ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਰਾਸ਼ਟਰਪਤੀ ਉਹੁਰੂ ਕੇਨਯਾਟਾ ਨੇ ਸ਼ੁੱਕਰਵਾਰ ਨੂੰ ਕਿਬਾਕੀ ਦੀ ਮੌਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਦੇਸ਼ ਲਈ ਦੁਖ਼ਦਾਈ ਹੈ। ਕੇਨਯਾਟਾ ਨੇ ਉਨ੍ਹਾਂ ਨੂੰ ਇੱਕ ਮਹਾਨ ਕੀਨੀਆਈ ਦੱਸਿਆ।

ਕੇਨਯਾਟਾ ਨੇ ਕਿਹਾ, 'ਮਵਾਈ ਕਿਬਾਕੀ ਨੂੰ ਕੀਨੀਆ ਦੀ ਰਾਜਨੀਤੀ ਵਿੱਚ ਇੱਕ ਸੱਜਣ ਦੇ ਰੂਪ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹ ਇੱਕ ਸ਼ਾਨਦਾਰ ਬੁਲਾਰੇ ਸਨ, ਜਿਨ੍ਹਾਂ ਨੇ ਦੇਸ਼ ਵਿੱਚ ਵਿਕਾਸ ਨੂੰ ਹੁਲਾਰਾ ਦਿੱਤਾ।' ਕਿਬਾਕੀ ਦੋ ਵਾਰ ਕੀਨੀਆ ਦੇ ਰਾਸ਼ਟਰਪਤੀ ਬਣੇ। ਉਹ 2002 ਤੋਂ 2013 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ।


author

cherry

Content Editor

Related News