ਐਪਲ ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ 'ਤੇ 1 ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼

Sunday, Mar 20, 2022 - 02:17 AM (IST)

ਸੈਨ ਜੋਸ-ਭਾਰਤੀ ਮੂਲ ਦੇ ਐਪਲ ਦੇ ਇਕ ਕਰਮਚਾਰੀ 'ਤੇ ਕੰਪਨੀ ਨਾਲ ਇਕ ਕਰੋੜ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ। ਸੰਘੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਧੀਰੇਂਦਰ ਪ੍ਰਸਾਦ (52) ਨੇ ਐਪਲ ਦੇ ਗਲੋਬਲ ਸੇਵਾ ਸਪਲਾਈ ਚੇਨ ਵਿਭਾਗ 'ਚ 10 ਸਾਲ ਤੱਕ ਕੰਮ ਕੀਤਾ।

ਇਹ ਵੀ ਪੜ੍ਹੋ : ਪਾਕਿ ਦੇ PM ਇਮਰਾਨ ਖਾਨ ਦੀ ਪਾਰਟੀ ਨੇ ਅਸੰਤੁਸ਼ਟ ਸੰਸਦ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

ਪ੍ਰਸਾਦ 'ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਫਾਇਦਾ ਚੁੱਕ ਕੇ ਕਈ ਯੋਜਨਾਵਾਂ 'ਚ ਕੰਪਨੀ ਨਾਲ ਧੋਖਾਧੜੀ ਕੀਤੀ, ਜਿਸ 'ਚ ਉਪਕਰਣਾਂ ਦੀ ਚੋਰੀ ਕਰਨਾ ਅਤੇ ਕੰਪਨੀ ਵੱਲੋਂ ਉਨ੍ਹਾਂ ਵਸਤਾਂ ਅਤੇ ਸੇਵਾਵਾਂ ਲਈ ਭੁਗਤਾਨ ਕਰਨਾ ਸ਼ਾਮਲ ਹੈ ਜੋ ਉਸ ਨੂੰ ਕਦੇ ਨਹੀਂ ਮਿਲੀਆਂ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦਾ ਹਮਲਾ ਵਿਸ਼ਵ ਲਈ ਅਹਿਮ ਮੋੜ : PM ਜਾਨਸਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News