ਚੀਨ ਦੇ ਸਾਬਕਾ ਉਪ-ਰਾਜਪਾਲ ਨੂੰ ਹੋਈ ਉਮਰ ਭਰ ਦੀ ਕੈਦ

06/01/2017 3:52:37 PM

ਬੀਜਿੰਗ— ਚੀਨ ਦੀ ਇਕ ਅਦਾਲਤ ਨੇ ਦੱਖਣੀ ਸੂਬੇ ਗੁਆਂਗਡੋਂਗ ਦੇ ਸਾਬਕਾ ਉਪ-ਰਾਜਪਾਲ ਨੂੰ ਰਿਸ਼ਵਤ ਲੈਣ ਅਤੇ ਅਧਿਕਾਰੀਆਂ ਨਾਲ ਦੁਰ-ਵਿਵਹਾਰ ਦਾ ਦੋਸ਼ੀ ਪਾਏ ਜਾਣ ਦੇ ਇਲਜ਼ਾਮ 'ਚ ਉਮਰ ਭਰ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਮੀਡੀਆ ਨੇ ਵੀਰਵਾਰ (1 ਜੂਨ ) ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਦੱਖਣੀ ਸ਼ਹਿਰ ਨੈਨਿੰਗ ਦੀ ਅਦਾਲਤ ਨੇ 1993 ਤੋਂ 2012 ਵਿਚਕਾਰ ਸਾਬਕਾ ਉਪ-ਰਾਜਪਾਲ ਲਿਊ ਝਿਗੇਂਗ ਨੂੰ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦੌਰਾਨ ਰਿਸ਼ਵਤ 'ਚ 98 ਮਿਲੀਅਨ ਯੂਆਨ (1 ਕਰੋੜ 40 ਲੱਖ 43 ਹਜ਼ਾਰ ਅਮਰੀਕੀ ਡਾਲਰ) ਦੀ ਰਾਸ਼ੀ ਲੈਣ ਦਾ ਦੋਸ਼ੀ ਪਾਇਆ ਹੈ। ਗੁਆਂਗਡੋਂਗ ਹਾਂਗਕਾਂਗ ਦੀ ਸਰਹੱਦ ਨਾਲ ਲਗਦਾ ਹੈ। ਸਰਕਾਰੀ ਟੈਲੀਵਿਜ਼ਨ ਅਤੇ ਅਧਿਕਾਕਰ ਪੀਪਲਜ਼ ਡੇਲੀ ਵੱਲੋਂ ਪ੍ਰਸਾਰਿਤ ਅਦਾਲਤ ਦੇ ਫੈਸਲੇ ਦੀ ਰਿਪੋਰਟ ਮੁਤਾਬਕ ਲਿਊ ਨੇ ਆਪਣੇ ਅਪਰਾਧ ਨੂੰ ਸਵਿਕਾਰ ਕਰ ਲਿਆ ਅਤੇ ਪਛਤਾਵਾ ਜਤਾਇਆ। ਇਸ ਮਾਮਲੇ 'ਚ ਟਿੱਪਣੀ ਲਈ ਲਿਊ ਦੇ ਪਰਿਵਾਰ ਜਾਂ ਕਾਨੂੰਨੀ ਪ੍ਰਤੀਨਿਧੀ ਨਾਲ ਸੰਪਰਕ  ਨਹੀਂ ਹੋ ਸਕਿਆ ਹੈ। ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਉਦਯੋਗ ਅਤੇ ਸਰਕਾਰ 'ਚ ਉੱਚ-ਪੱਧਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਇਕ ਵਿਸ਼ਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਮੱਸਿਆ ਇਨੀ ਭਿਆਨਕ ਹੈ ਕਿ ਇਹ ਕਮਿਊਨਿਸਟ ਪਾਰਟੀ ਦੀ ਸੱਤਾ 'ਤੇ ਪਕੜ ਨੂੰ ਪਭਾਵਿਤ ਕਰ ਸਕਦੀ ਹੈ।


Related News