ਫਰਾਂਸ ਦੀ ਸਾਬਕਾ ਮਾਡਲ ਨੇ ਆਸਕਰ ਜੇਤੂ ਪੇਲਾਂਸਕੀ ''ਤੇ ਲਾਇਆ ਬਲਾਤਕਾਰ ਦਾ ਦੋਸ਼

Monday, Nov 11, 2019 - 03:13 AM (IST)

ਫਰਾਂਸ ਦੀ ਸਾਬਕਾ ਮਾਡਲ ਨੇ ਆਸਕਰ ਜੇਤੂ ਪੇਲਾਂਸਕੀ ''ਤੇ ਲਾਇਆ ਬਲਾਤਕਾਰ ਦਾ ਦੋਸ਼

ਪੈਰਿਸ - ਫਰਾਂਸ ਦੀ ਸਾਬਕਾ ਮਾਡਲ ਅਤੇ ਅਭਿਨੇਤਰੀ ਨੇ ਸ਼ੁੱਕਰਵਾਰ ਨੂੰ ਆਸਕਰ ਜੇਤੂ ਡਾਇਰੈਕਟਰ ਰੋਮ ਪੋਲਾਂਸਕੀ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਸਵਿਸ ਸਕੀ ਰਿਜ਼ਾਰਟ 'ਚ ਉਸ ਨਾਲ ਬਲਾਤਕਾਰ ਕੀਤਾ ਸੀ। ਮਾਡਲ ਮੁਤਾਬਕ ਘਟਨਾ ਉਦੋਂ ਦੀ ਹੈ ਜਦ ਉਹ ਨਾਬਾਲਿਗ ਸੀ। ਪੋਲਾਂਸਕੀ (86) 13 ਸਾਲਾ ਇਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼ ਕਰਨ ਤੋਂ ਬਾਅਦ ਸਾਲ 1978 'ਚ ਅਮਰੀਕਾ ਤੋਂ ਫਰਾਂਸ ਭੱਜ ਗਏ ਸਨ।

ਵੈਲੇਂਟਾਈਨ ਮਾਨੀਅਰ ਨੇ ਲੇ ਪਾਰੀਸੀਅਨ ਅਖਬਾਰ ਨੂੰ ਦੱਸਿਆ ਕਿ ਘਟਨਾ 1975 'ਚ ਗਸਤਾਦ ਸਥਿਤ ਪੋਲਾਂਸਕੀ ਦੇ ਘਰ ਦੀ ਹੈ। ਪੀੜਤਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸ ਦੀ ਉਮਰ 18 ਸਾਲ ਦੀ ਸੀ। ਉਸ ਨੇ ਆਖਿਆ ਕਿ ਮੇਰੇ ਉਸ ਨਾਲ ਵਿਅਕਤੀ ਜਾਂ ਪੇਸ਼ੇਵਰ, ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੈ। ਮੈਂ ਉਸ ਨੂੰ ਠੀਕ ਤਰ੍ਹਾਂ ਜਾਣਦੀ ਵੀ ਨਹੀਂ। ਪੋਲਾਂਸਕੀ ਦੇ ਵਕੀਲ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਪੋਲਾਂਸਕੀ 'ਤੇ ਕਈ ਔਰਤਾਂ ਨੇ ਯੌਨ ਉਤਪੀੜਣ ਦੇ ਦੋਸ਼ ਲਗਾਏ ਹਨ।


author

Khushdeep Jassi

Content Editor

Related News