ਗਰੀਸ ’ਚ ਜੰਗਲ ਦੀ ਅੱਗ ਨੇ ਮਚਾਈ ਤਬਾਹੀ, ਰਿਹਾਇਸ਼ੀ ਇਲਾਕੇ ਕਰਵਾਏ ਖਾਲੀ

Friday, May 21, 2021 - 06:19 PM (IST)

ਇੰਟਰਨੈਸ਼ਨਲ ਡੈਸਕ : ਗਰੀਸ ਦੀ ਅਟਿਗਾ ਡਵੀਜ਼ਨ ਦੇ ਜੰਗਲਾਂ ’ਚ ਬੁੱਧਵਾਰ ਦੇਰ ਰਾਤ ਲੱਗੀ ਅੱਗ ਨੇ ਬਹੁਤ ਤਬਾਹੀ ਮਚਾਈ। ਇਸ ਨੇ ਸਿਰਫ਼ 12 ਘੰਟਿਆਂ ’ਚ 90 ਕਿਲੋਮੀਟਰ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਵੀਰਵਾਰ ਨੂੰ ਇਹ ਅੱਗ ਰਿਹਾਇਸ਼ੀ ਇਲਾਕਿਆਂ ’ਚ ਪਹੁੰਚ ਗਈ। ਇਸ ਦੇ ਚੱਲਦਿਆਂ 6 ਪਿੰਡਾਂ ਨੂੰ ਖਾਲੀ ਕਰਵਾਇਆ ਗਿਆ, ਨਾਲ ਹੀ ਤਕਰੀਬਨ 1400 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਸਟੇਫਾਨੋਜ਼ ਕੋਲੋਕੋਰਿਸ ਨੇ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ, ਅਜੇ ਇਸ ਸਬੰਧੀ ਛਾਣਬੀਣ ਕੀਤੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ ਦੇਸ਼ ਭਰ ’ਚੋਂ ਸੁਰੱਖਿਆ ਬਲ ਭੇਜਿਆ ਗਿਆ।

ਅੱਗ ਬੁਝਾਉਣ ਲਈ ਤਕਰੀਬਨ 178 ਫਾਇਰ ਫਾਈਟਰ, 60 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 17 ਏਅਰਕ੍ਰਾਫਟ ਅਤੇ 3 ਹੈਲੀਕਾਪਟਰ ਲੱਗੇ ਹਨ। ਤੇਜ਼ ਹਵਾਵਾਂ ਕਾਰਨ ਅੱਗ ਬੁਝਾਉਣ ’ਚ ਰੁਕਾਵਟ ਆ ਰਹੀ ਸੀ। ਰਿਪੋਰਟ ਅਨੁਸਾਰ ਜਿਸ ਜੰਗਲ ’ਚ ਅੱਗ ਲੱਗੀ, ਉਥੇ ਜ਼ਿਆਦਾਤਰ ਦੇਵਦਾਰ ਦੇ ਦਰੱਖਤ ਸਨ। ਜ਼ਿਕਰਯੋਗ ਹੈ ਕਿ 2018  ਦੇਸ਼ ’ਚ ਲੱਗੀ ਸਭ ਤੋਂ ਭਿਆਨਕ ਅੱਗ ਲੱਗੀ ਸੀ, ਜਿਸ ’ਚ 102 ਮੌਤਾਂ ਹੋਈਆਂ ਸਨ। ਗਰੀਸ ਦੀ ਰਾਜਧਾਨੀ ਏਥਨਜ਼ ਦੇ ਮਾਈਟੀ ਇਲਾਕੇ ’ਚ ਲੱਗੀ ਸੀ।


Manoj

Content Editor

Related News