ਜੰਗਲ ਦੀ ਅੱਗ ਨੇ ਮਚਾਈ ਤਬਾਹੀ, ਸਾਰੇ ਘਰ ਸੜ ਗਏ ਸਿਰਫ ਇਕ ਬਚਿਆ
Sunday, Jan 12, 2025 - 04:21 AM (IST)
ਲਾਸ ਏਂਜਲਸ – ਜੰਗਲਾਂ ਦੀ ਅੱਗ ਨੇ ਚਾਰੇ ਪਾਸੇ ਤਬਾਹੀ ਮਚਾਈ ਹੈ। ਅਜਿਹੀ ਹਾਲਤ ’ਚ ਜਦੋਂ ਦੂਰ-ਦੂਰ ਤਕ ਹਰ ਘਰ ਸੁਆਹ ਬਣਿਆ ਨਜ਼ਰ ਆ ਰਿਹਾ ਹੈ, ਕਬਾੜ ਟਾਈਕੂਨ ਡੇਵਿਡ ਸਟੇਨਰ ਦਾ 90 ਲੱਖ ਡਾਲਰ (77.57 ਕਰੋੜ ਰੁਪਏ) ਦਾ ਬੰਗਲਾ ਜਿਵੇਂ ਦਾ ਤਿਵੇਂ ਖੜ੍ਹਾ ਹੈ। ਲੋਕ ਇਸ ਨੂੰ ਚਮਤਕਾਰ ਮੰਨ ਰਹੇ ਹਨ।
ਸਟੇਨਰ ਦਾ ਇਹ 3 ਮੰਜ਼ਿਲਾ ਤੇ 4 ਬੈੱਡਰੂਮ ਵਾਲਾ ਘਰ 4200 ਵਰਗ ਫੁੱਟ ’ਚ ਬਣਿਆ ਹੈ। ਵੱਡੇ ਭੂਚਾਲ ਦੇ ਡਰ ਨੂੰ ਵੇਖਦਿਆਂ ਇਸ ਇਮਾਰਤ ਦਾ ਢਾਂਚਾ ਬੇਹੱਦ ਮਜ਼ਬੂਤ ਬਣਾਇਆ ਗਿਆ ਹੈ। ਸੀਮੈਂਟ ਦੇ ਮਸਾਲੇ ਤੇ ਪੱਥਰਾਂ ਨਾਲ ਇਸ ਨੂੰ ਤੇ ਇਸ ਦੀ ਛੱਤ ਨੂੰ ਫਾਇਰ ਪਰੂਫ ਬਣਾਇਆ ਗਿਆ ਹੈ। ਤੇਜ਼ ਲਹਿਰਾਂ ਨੂੰ ਝੱਲਣ ਲਈ ਇਸ ਦੇ ਖੰਭਿਆਂ ਦੀ ਨੀਂਹ 50 ਫੁੱਟ ਹੇਠਾਂ ਚੱਟਾਨ ’ਚ ਡ੍ਰਿਲ ਕਰ ਕੇ ਤਿਆਰ ਕੀਤੀ ਗਈ ਹੈ।