ਸਾਈਪ੍ਰਸ ਦੇ ਜੰਗਲਾਂ ’ਚ ਲੱਗੀ ਅੱਗ, 4 ਲਾਸ਼ਾਂ ਮਿਲੀਆਂ

Sunday, Jul 04, 2021 - 11:36 PM (IST)

ਸਾਈਪ੍ਰਸ ਦੇ ਜੰਗਲਾਂ ’ਚ ਲੱਗੀ ਅੱਗ, 4 ਲਾਸ਼ਾਂ ਮਿਲੀਆਂ

ਨਿਕੋਸ਼ਿਆ- ਸਾਈਪ੍ਰਸ ਦੇ ਜੰਗਲਾਂ ’ਚ ਲੱਗੀ ਅੱਗ ਦੌਰਾਨ ਖੋਜੀ ਟੀਮ ਨੂੰ ਐਤਵਾਰ ਨੂੰ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼

PunjabKesari
ਗ੍ਰਹਿ ਮੰਤਰੀ ਨਿਕੋਸ ਨੁਰਿਸ ਨੇ ਦੱਸਿਆ ਕਿ ਸਿਵਲ ਡਿਫੈਂਸ ਸਵੈ-ਸੇਵਕਾਂ ਨੂੰ ਟਰੂਡੋਸ ਪਹਾੜੀ ਲੜੀ ਦੇ ਦੱਖਣੀ ਹਿੱਸੇ ’ਚ ਓਦੂ ਪਿੰਡ ਦੇ ਬਾਹਰ ਅਵਸ਼ੇਸ਼ ਮਿਲੇ ਹਨ। ਨੁਰਿਸ ਨੇ ਦੱਸਿਆ ਕਿ ਸਾਈਪ੍ਰਸ ਲੋਕ-ਰਾਜ ਦੀ ਸਥਾਪਨਾ ਦੇ ਬਾਅਦ ਤੋਂ ਇਸ ਦੇ ਸਭ ਤੋਂ ਖਤਰਨਾਕ ਦਾਵਾਨਲ (ਜੰਗਲ ’ਚ ਲੱਗੀ ਅੱਗ) ਹੋਣ ਦੀ ਸ਼ੰਕਾ ਹੈ, ਇਸ ਤੋਂ ਨਾ ਸਿਰਫ ਮਾਲ ਦੀ ਸਗੋਂ ਜਾਨ ਦਾ ਵੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਲਾਸ਼ਾਂ ਮਿਸਰ ਦੇ ਵਰਕਰਾਂ ਦੀਆਂ ਹੋ ਸਕਦੀਆਂ ਹਨ, ਜੋ ਸ਼ਨੀਵਾਰ ਤੋਂ ਲਾਪਤਾ ਹਨ। ਨੁਰਿਸ ਨੇ ਕਿਹਾ ਕਿ ਉਨ੍ਹਾਂ ਨੇ ਸਾਈਪ੍ਰਸ ’ਚ ਮਿਸਰ ਦੇ ਰਾਜਦੂਤ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਵਸ਼ੇਸ਼ਾਂ ਨੂੰ ਵਾਪਸ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਬੱਲੇਬਾਜ਼

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News