ਕੈਨੇਡਾ : ਭਾਰਤੀ ਪੁਜਾਰੀ 'ਤੇ ਲੱਗੇ ਭਾਰਤੀਆਂ ਦੇ ਸ਼ੋਸ਼ਣ ਕਰਨ ਦੇ ਦੋਸ਼

01/20/2018 12:49:42 AM

ਟੋਰਾਂਟੋ— ਭਾਰਤ ਤੋਂ ਕੈਨੇਡਾ ਆਏ 4 ਤਾਮਿਲ ਨਾਗਰਿਕ ਇਥੇ ਮੁਸ਼ਕਿਲ ਭਰੇ ਹਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਇਥੇ ਟੋਰਾਂਟੋ ਦੇ ਇਕ ਮੰਦਿਰ 'ਚ ਕੰਮ ਕਰਨ ਲਈ ਲਿਆਂਦਾ ਗਿਆ ਸੀ। ਹੁਣ ਇਨ੍ਹਾਂ ਭਾਰਤੀ ਨਾਗਗਿਰਾਂ ਦਾ ਕਹਿਣਾ ਹੈ ਕਿ ਇਥੇ ਮੰਦਿਰ ਦੇ ਪ੍ਰਬੰਧਕ ਵੱਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਭੁੱਖਾ ਰੱਖਿਆ ਜਾਂਦਾ ਹੈ ਤੇ ਬਣਦਾ ਮਿਹਨਤਾਨਾ ਵੀ ਨਹੀਂ ਦਿੱਤਾ ਜਾਂਦਾ। ਇਹ ਚਾਰੇ ਭਾਰਤੀ ਨਾਗਰਿਕ ਤਾਮਿਲ ਤੋਂ ਸੱਦੇ ਗਏ ਸਨ। ਇਨ੍ਹਾਂ ਨੂੰ ਟੋਰਾਂਟੋ ਦੀ ਸ਼੍ਰੀਦੁਰਕਾ ਮੰਦਿਰ 'ਚ ਕੰਮ ਕਰਨ ਲਈ ਬੁਲਾਇਆ ਗਿਆ ਸੀ।
PunjabKesari
ਭਾਰਤੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਸਵੇਰੇ ਬਗੈਰ ਕੁਝ ਖਾਦਿਆਂ 8 ਵਜੇ ਕੰਮ ਸ਼ੁਰੂ ਕਰਦੇ ਤੇ ਸ਼ਿਫਟ ਦੇ ਸ਼ੁਰੂ ਹੋਣ ਦੇ ਬਾਅਦ ਵੀ 2 ਤੋਂ 3 ਘੰਟਿਆਂ ਤਕ ਉਨ੍ਹਾਂ ਨੂੰ ਖਾਣ ਲਈ ਨਹੀਂ ਸੀ ਪੁੱਛਿਆ ਜਾਂਦਾ। ਕੁਰੁਸਾਮੀ ਨੇ ਦੱਸਿਆ ਕਿ ਜਦੋਂ ਚਾਰੇ ਭਾਰਤੀ ਮਜ਼ਦੂਰ ਰੋਟੀ ਲਈ ਮੰਦਿਰ ਦੇ ਪੁਜਾਰੀ ਨੂੰ ਕਹਿੰਦੇ ਤਾਂ ਪੁਜਾਰੀ ਉਨ੍ਹਾਂ ਨੂੰ ਗੁੱਸਾ 'ਚ ਗਾਲ੍ਹਾਂ ਕੱਢਦਾ ਤੇ ਧਮਕੀਆਂ ਦਿੰਦਾ। ਕੁਰੁਸਾਮੀ ਨੇ ਕਿਹਾ ਕਿ ਮੰਦਿਰ ਦੇ ਪੁਜਾਰੀ ਨੇ ਉਨ੍ਹਾਂ ਨੂੰ ਉਥੋਂ ਨਿਕਲ ਜਾਣ ਲਈ ਕਿਹਾ ਤੇ ਨਾਲ ਹੀ ਅਪਮਾਨਜਮਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ 'ਕੁੱਤਾ' ਵੀ ਕਿਹਾ। ਕੁਰੁਸਾਮੀ ਨੇ ਕਿਹਾ ਕਿ ਉਸ ਦਾ ਰਵੱਈਆ ਕਿਸੇ ਕਿਸੇ ਪੁਜਾਰੀ ਵਾਂਗ ਨਹੀਂ ਸੀ ਉਹ ਗੰਦੀਆਂ ਗਾਲ੍ਹਾਂ ਕੱਢ ਰਿਹਾ ਸੀ ਤੇ ਸਾਨੂੰ ਮਾਰਨ ਲਈ ਹੱਥ ਵੀ ਚੁੱਕ ਲਿਆ ਸੀ। ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਸ਼੍ਰੀਦੁਰਕਾ ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ 'ਝੁੱਠੇ' ਹਨ।


Related News