ਰੂਸ ਦੇ ਜੋੜੇ ਨੇ ਭਾਰਤੀ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਤਸਵੀਰਾਂ ਵੇਖ ਖਿੜ ਜਾਣਗੇ ਤੁਹਾਡੇ ਚਿਹਰੇ

Tuesday, Oct 26, 2021 - 02:56 PM (IST)

ਰੂਸ ਦੇ ਜੋੜੇ ਨੇ ਭਾਰਤੀ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਤਸਵੀਰਾਂ ਵੇਖ ਖਿੜ ਜਾਣਗੇ ਤੁਹਾਡੇ ਚਿਹਰੇ

ਇੰਟਰਨੈਸ਼ਨਲ ਡੈਸਕ: ਭਾਰਤੀ ਰੀਤੀ-ਰਿਵਾਜ਼ਾਂ ਅਤੇ ਪਰੰਪਰਾਵਾਂ ਬੇਹੱਦ ਹੀ ਪ੍ਰਾਚੀਨ ਅਤੇ ਪ੍ਰਚਲਿਤ ਹਨ। ਭਾਰਤੀ ਵਿਆਹ ’ਚ ਕਈ ਅਜਿਹੀਆਂ ਰਸਮਾਂ ਹਨ, ਜਿਸ ਨੂੰ ਦੇਖਣ ਦੇ ਬਾਅਦ ਦੁਨੀਆ ਭਰ ਦੇ ਲੋਕ ਆਕਰਸ਼ਿਤ ਹੁੰਦੇ ਹਨ। ਇਸ ਲਈ ਅਕਸਰ ਅਸੀਂ ਦੇਖਦੇ ਹਾਂ ਕਿ ਵਿਦੇਸ਼ ’ਚ ਵੀ ਲੋਕ ਭਾਰਤੀ ਪਰੰਪਰਾਵਾਂ ਦੇ ਮੁਤਾਬਕ ਵਿਆਹ ਕਰਨਾ ਚਾਹੁੰਦੇ ਹਨ। ਵਿਆਹ ਦੇ ਦੌਰਾਨ ਮੰਡਪ ’ਚ ਹਵਨ ਦੇ ਸਾਹਮਣੇ ਪੰਡਿਤ ਵਲੋਂ ਪੜ੍ਹਿਆ ਜਾਣ ਵਾਲਾ ਪਾਠ, ਸਿੰਦੂਰ ਟਿੱਕਾ, ਸੱਤ ਫ਼ੇਰੇ ਸਮੇਤ ਕਈ ਪ੍ਰਚਲਿਤ ਰਿਵਾਜਾਂ ਦਾ ਪਾਲਣ ਕੀਤਾ ਜਾਂਦਾ ਹੈ। ਇਨ੍ਹਾਂ ਰੀਤੀ-ਰਿਵਾਜਾਂ ’ਚ ਕਈ ਅਜਿਹੇ ਵਚਨ ਅਤੇ ਕਥਾਵਾਂ ਹਨ, ਜਿਨ੍ਹਾਂ ਦਾ ਅਰਥ ਜਾਨਣ ਦੇ ਬਾਅਦ ਲੋਕ ਮੰਤਰ ਮੁਗਧ ਹੋ ਜਾਂਦੇ ਹਨ।

PunjabKesari

ਭਾਰਤੀ ਪਰੰਪਰਾ ਦੇ ਮੁਤਾਬਕ ਵਿਦੇਸ਼ੀਆਂ ਨੇ ਕੀਤਾ ਵਿਆਹ
ਜਦੋਂ ਭਾਰਤੀ ਪਰੰਪਰਾਵਾਂ ਦੇ ਬਾਰੇ ’ਚ ਵਿਦੇਸ਼ ਦੇ ਲੋਕ ਅਸਲ ਮਤਲਬ ਸਮਝ ਜਾਂਦੇ ਹਨ ਤਾਂ ਉਹ ਬੇਹੱਦ ਆਕਰਸ਼ਿਤ ਹੁੰਦੇ ਹਨ। ਵਿਦੇਸ਼ੀਆਂ ਦੇ ਅੰਦਰ ਇਸ ਬਾਰੇ ’ਚ ਉਤਸੁਕਤਾ ਵੱਧ ਜਾਂਦੀ ਹੈ। ਕੁੱਝ ਅਜਿਹਾ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੇ ਵੀਡੀਓ ’ਚ ਦੇਖ਼ਣ ਨੂੰ ਮਿਲਿਆ। ਰੂਸ ਦੀ ਮਹਿਲਾ ਸਿਆਮਿਕ (syamik)  ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਆਪਣੇ ਵਿਆਹ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਵੀਡੀਓ ’ਚ ਤੁਹਾਨੂੰ ਨਜ਼ਰ ਆਵੇਗਾ ਕਿ ਜਿਹੜੇ ਪਾਰਟਨਰ ਨਾਲ ਵਿਆਹ ਕਰ ਰਹੀ ਹੈ, ਉਹ ਭਾਰਤੀ ਪਰੰਪਰਾਵਾਂ ਦੇ ਮੁਤਾਬਕ ਕਰ ਰਹੀ ਹੈ। 

 

 
 
 
 
 
 
 
 
 
 
 
 
 
 
 
 
 

A post shared by Wedding Planning_witty Wedding (@witty_wedding)

 

 

 

PunjabKesari

ਵਿਦੇਸ਼ੀ ਲਾੜੀ ਨੇ ਵਿਆਹ ਦੀ ਕੀਤੀ ਕੁਝ ਇਸ ਤਰ੍ਹਾਂ ਤਿਆਰੀ
ਜੀ ਹਾਂ ਸਿਆਮਿਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇੰਨਾਂ ਹੀ ਨਹੀਂ। ਉਸ ਨੇ ਕਈ ਤਸਵੀਰਾਂ ਅਤੇ ਵੀਡੀਓ ਦਾ ਇਕ ਹਾਈਲਾਈਟ ਵੀ ਬਣਵਾਇਆ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਰੀਤੀ-ਰਿਵਾਜ਼ਾਂ ਦੇ ਮੁਤਾਬਕ, ਸਿਆਮਿਕ ਖ਼ੁਦ ਨੂੰ ਲਾੜੀ ਦੀ ਤਿਆਰ ਕੀਤਾ ਹੈ। ਆਪਣੇ ਹੱਥਾਂ ’ਚ ਮਹਿੰਦੀ ਲਗਵਾਈ ਹੈ ਅਤੇ ਫੇਰਿਆਂ ਦੇ ਸਮੇਂ ਭਾਰਤੀ ਰੀਤੀ-ਰਿਵਾਜ਼ ਦੇ ਕੱਪੜੇ ਪਾਏ ਹਨ। ਇਸ ਵਿਆਹ ਤੋਂ ਉਹ ਬੇਹੱਦ ਖ਼ੁਸ਼ ਦਿਖਾਈ ਦੇ ਰਹੇ ਹਨ। 

PunjabKesari

ਸੋਸ਼ਲ ਮੀਡੀਆ ’ਤੇ ਬੇਹੱਦ ਮਸ਼ਹੂਰ ਹੈ ਸਿਆਮਿਕ
ਸਿਆਮਿਕ ਦੇ ਇੰਸਟਾਗ੍ਰਾਮ ’ਤੇ 16.4k ਫੋਲੋਅਰਸ ਹਨ ਅਤੇ ਅਕਸਰ ਐਕਟਿਵ ਰਹਿੰਦੇ ਹਨ। ਆਪਣੇ ਲਾਈਫ਼ ਪਾਰਟਨਰ ਨਾਲ ਵਿਆਹ ਕਰਕੇ ਬੇਹੱਦ ਖ਼ੁਸ਼ ਹੈ। ਮੰਡਪ ’ਚ ਬੈਠ ਕੇ ਆਪਣੇ ਲਾਈਫ਼ ਪਾਰਟਨਰ ਦੇ ਨਾਲ ਖ਼ੁਸ਼ੀ-ਖੁਸ਼ੀ ਰੀਤੀ-ਰਿਵਾਜ਼ਾਂ ਦਾ ਪਾਲਣ ਕਰ ਰਹੀ ਹੈ। ਵਾਇਰਲ ਹੋਣ ਵਾਲੇ ਇਸ ਵੀਡੀਓ ’ਚ ਦੇਖ਼ਣ ਦੇ ਬਾਅਦ ਤੁਹਾਡੇ ਵੀ ਚਿਹਰੇ ਦੀ ਰੌਣਕ ਵੱਧ ਜਾਵੇਗੀ। ਇੰਸਟਾਗ੍ਰਾਮ (Instagram Reels) ’ਤੇ ਵਿਟੀ ਵੇਡਿੰਗ ਨਾਂ ਦੇ ਅਕਾਉਂਟ ਵਲੋਂ ਇਹ ਵੀਡੀਓ ਜਿਵੇਂ ਹੀ ਅਪਲੋਡ ਕੀਤਾ ਗਿਆ। ਇਸ ਨੂੰ ਲੋਕਾਂ ਨੇ ਖ਼ੂਬ ਲਾਈਕ ਕੀਤਾ। ਇਸ ਵੀਡੀਓ ਨੂੰ ਕਰੀਬ 4 ਹਜ਼ਾਰ ਲੋਕਾਂ ਨੇ ਲਾਈਕ ਕੀਤਾ। ਜਦਕਿ ਕਰੀਬ ਇਕ ਲੱਖ ਵਾਰ ਦੇਖ਼ਿਆ ਜਾ ਚੁੱਕਾ ਹੈ।

PunjabKesari

PunjabKesari


author

Shyna

Content Editor

Related News