ਭਾਰਤ-ਬੰਗਲਾਦੇਸ਼ ਦੇ ਵਿਸ਼ੇਸ਼ ਸੰਬੰਧਾਂ ਨੂੰ ਮਜ਼ਬੂਤੀ ਦੇਣ ਲਈ ਢਾਕਾ ਪਹੁੰਚੇ ਐੱਸ. ਜੈਸ਼ੰਕਰ

08/20/2019 1:42:00 AM

ਢਾਕਾ— ਭਾਰਤ ਤੇ ਬੰਗਲਾਦੇਸ਼ ਵਿਚਾਲੇ 'ਵਿਸ਼ੇਸ਼' ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤੀ ਦੇਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਨੂੰ ਬੰਗਲਾਦੇਸ਼ ਪਹੁੰਚੇ। ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵਿਟ ਕੀਤਾ ਕਿ ਨਵੀਂ ਦਿੱਲੀ ਤੋਂ ਢਾਕਾ 'ਚ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡਾ ਪਹੁੰਚਣ 'ਤੇ ਵਿਦੇਸ਼ ਮੰਤਰੀ ਦਾ ਸਵਾਗਤ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਏ.ਕੇ. ਅਬਦੁਲ ਮੋਮੇਨ ਨੇ ਕੀਤਾ। ਇਸ ਦੇ ਮੁਤਾਬਕ 'ਬੰਗਲਾਦੇਸ਼ ਭਾਰਤ ਦਾ ਅਹਿਮ ਸਹਿਯੋਗੀ ਤੇ ਉਸ ਦਾ 'ਗੁਆਂਢੀ ਪਹਿਲਾਂ' ਨੀਤੀ ਦਾ ਮੁੱਖ ਸਤੰਭ ਹੈ।' ਵਿਦੇਸ਼ ਮੰਤਰੀ ਦੇ ਤੌਰ 'ਤੇ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਦੀ ਬੰਦਲਾਦੇਸ਼ ਦੀ ਇਹ ਪਲਿਹੀ ਯਾਤਰਾ ਹੈ।

ਉਥੇ ਪਹੁੰਚਣ 'ਤੇ ਮੰਤਰੀ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, 'ਢਾਕਾ 'ਚ ਆਪਣੇ ਪ੍ਰਵਾਸ ਨੂੰ ਲੈ ਕੇ ਆਸ਼ਾਵਾਦੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਫਲਦਾਈ ਹੋਵੇਗਾ ਤੇ ਭਾਰਤ-ਬੰਗਲਾਦੇਸ਼ ਦੇ ਵਿਸ਼ੇਸ਼ ਸੰਬੰਧ ਨੂੰ ਹੋਰ ਮਜ਼ਬੂਤੀ ਦੇਣ 'ਤੇ ਚਰਚਾ ਹੋਵੇਗੀ।' ਇਕ ਮਹੀਨੇ ਦੇ ਅੰਦਰ ਦੋਹਾਂ ਦੇਸ਼ਾਂ ਵਿਚਾਲੇ ਇਹ ਦੂਜੀ ਉੱਚ ਪੱਧਰੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ 7-8 ਅਗਸਤ ਨੂੰ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁੱਜਮਾਨ ਖਾਨ ਨੇ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੋ-ਪੱਖੀ ਗੱਲਬਾਤ ਕੀਤੀ ਸੀ। ਬੰਗਲਾਦੇਸ਼ ਦੀ ਦੋ ਦਿਨ ਦੀ ਯਾਤਰਾ 'ਤੇ ਪਹੁੰਚੇ ਜੈਸ਼ੰਕਰ ਆਪਣੀ ਯਾਤਰਾ ਦੀ ਸ਼ੁਰੂਆਤ ਮੰਗਲਵਾਰ ਸਵੇਰੇ ਧਨਮੰਡੀ ਚ 'ਬੰਗਬੰਧੁ ਮਿਊਜ਼ੀਅਮ' 'ਚ ਦੇਸ਼ ਦੇ ਸੰਸਥਾਪਕ ਬੰਗਬੰਧੁ ਸ਼ੇਖ ਮੁਦਿਬੁਰ ਰਹਿਮਾਨ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕਰਨਗੇ। ਜੈਸ਼ੰਕਰ ਇਸ ਤੋਂ ਬਾਅਦ ਆਪਣੇ ਹਮਰੁਤਬਾ ਮੋਮੇਨ ਨਾਲ ਬੈਠਰ ਕਰਨੇ ਤੇ ਦੁਪਹਿਰ 'ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ।


Inder Prajapati

Content Editor

Related News