ਫੋਰਡ ਸਰਕਾਰ ਨੇ ਸਕੂਲੀ ਅਧਿਆਪਕਾਂ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਨੋਟਿਸ

Thursday, Apr 25, 2019 - 01:31 AM (IST)

ਫੋਰਡ ਸਰਕਾਰ ਨੇ ਸਕੂਲੀ ਅਧਿਆਪਕਾਂ ਨੂੰ ਸਰਪਲਸ ਹੋਣ ਸਬੰਧੀ ਦਿੱਤੇ ਨੋਟਿਸ

ਓਨਟਾਰੀਓ - ਨੀਅਰ ਨਾਰਥ ਸਕੂਲ ਬੋਰਡ ਦੇ ਹਾਈ ਸਕੂਲ ਦੇ ਅਧਿਆਪਕ ਜਿਨ੍ਹਾਂ 'ਚੋਂ ਜ਼ਿਆਦਾ ਵਿੱਤ ਮੰਤਰੀ ਵਿਕ ਫੈਡੇਲੀ ਦੇ ਹਲਕੇ ਤੋਂ ਹਨ। ਉਨ੍ਹਾਂ ਨੂੰ ਸਰਪਲਸ ਹੋਣ ਸਬੰਧੀ ਨੋਟਿਸ ਮਿਲ ਰਿਹਾ ਹੈ। ਅਧਿਆਪਕ ਯੂਨੀਅਨ ਵੱਲੋਂ ਇਸ ਵੱਡੀ ਪੱਧਰ ਉੱਤੇ ਕੀਤੀ ਜਾਣ ਵਾਲੀ ਜਾਂਚ 'ਤੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਹੈ। 
ਓਨਟਾਰੀਓ ਸੈਕੰਡਰੀ ਸਕੂਲ ਅਧਿਆਪਕ ਫੈਡਰੇਸ਼ਨ ਦੇ ਮੁਖੀ ਹਾਰਵੀ ਬਿਸ਼ੋਫ ਨੇ ਕਿਹਾ ਕਿ ਪ੍ਰੋਵਿੰਸ 'ਚ ਜਨਤਕ ਤੌਰ 'ਤੇ ਫੰਡ ਹਾਸਲ ਕਰਨ ਵਾਲੇ ਸਿੱਖਿਆ ਪ੍ਰਬੰਧ 'ਚ ਫੋਰਡ ਸਰਕਾਰ ਵੱਲੋਂ ਵੱਡੀ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਦਾ ਹੀ ਇਹ ਨਤੀਜਾ ਹੈ। ਅਜਿਹੇ ਨੋਟਿਸ 121 ਅਧਿਆਪਕਾਂ ਨੂੰ ਭੇਜੇ ਗਏ ਹਨ। ਇਹ ਅਧਿਆਪਕ ਯੂਨੀਅਨ ਲੋਕਲ ਨਾਲ ਸਬੰਧਿਤ ਹਨ ਜਿਨ੍ਹਾਂ ਦੇ 240 ਮੈਂਬਰ ਨਾਰਥ ਬੇਅ, ਨਿਪੀਸਿੰਗ ਅਤੇ ਪੈਰੀ ਸਾਊਂਡ ਇਲਾਕਿਆਂ ਦੇ ਸਕੂਲਾਂ 'ਚ ਹਨ।
ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ 'ਚੋਂ ਕਿੰਨਿਆਂ ਦੀ ਪਤਾ ਕਟਿਆ ਜਾਵੇਗਾ ਪਰ ਪਿਛਲੇ ਸਾਲਾਂ 'ਚ ਇਸ ਤਰ੍ਹਾਂ ਦਾ ਕੋਈ ਵੀ ਨੋਟਿਸ ਬੋਰਡ ਦੇ ਹਾਈ ਸਕੂਲ ਅਧਿਆਪਕਾਂ ਨੂੰ ਨਹੀਂ ਮਿਲਿਆ ਹੈ। ਬਿਸ਼ੋਫ ਨੇ ਆਖਿਆ ਕਿ ਇਹ ਨੋਟਿਸ ਵਿਕ ਫੈਡੇਲੀ, ਪ੍ਰੀਮੀਅਰ ਅਤੇ ਹੋਰਨਾਂ ਮੰਤਰੀਆਂ ਵੱਲੋਂ ਕੀਤੇ ਗਏ ਉਨ੍ਹਾਂ ਦਾਅਵਿਆਂ ਕਿ ਇਨ੍ਹਾਂ ਕਟੌਤੀਆਂ ਵਜੋਂ ਕਿਸੇ ਨੂੰ ਆਪਣੀ ਨੌਕਰੀ ਤੋਂ ਹੱਥ ਨਹੀਂ ਧੋਣੇ ਪੈਣਗੇ। ਦੂਜੇ ਪਾਸੇ ਫੈਡੇਲੀ ਦੇ ਬੁਲਾਰੇ ਨੇ ਯੂਨੀਅਨ ਦੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਗੈਰ ਜ਼ਰੂਰੀ ਅਤੇ ਲੋਕਾਂ 'ਚ ਸਨਸਨੀ ਫੈਲਾਉਣ ਵਾਲੇ ਦੱਸਿਆ ਹੈ।


author

Khushdeep Jassi

Content Editor

Related News