ਪਾਕਿ: ਜ਼ਬਰਦਸਤੀ ਨਾਬਾਲਗ ਈਸਾਈ ਕੁੜੀ ਨਾਲ ਨਿਕਾਹ ਨੂੰ ਅਦਾਲਤ ਨੇ ਠਹਿਰਾਇਆ ਜਾਇਜ਼
Thursday, Jun 17, 2021 - 05:08 AM (IST)
ਇਸਲਾਮਾਬਾਦ - ਪਾਕਿਸਤਾਨ ਦੀ ਅਦਾਲਤ ਨੇ ਗੁਜਰਾਂਵਾਲਾ ’ਚ ਘਰ ਤੋਂ ਜ਼ਬਰਦਸਤੀ ਈਸਾਈ ਕੁੜੀ ਨੂੰ ਅਗਵਾ ਕਰ ਕੇ 3 ਬੱਚਿਆਂ ਦੇ ਮੁਸਲਿਮ ਪਿਓ ਨਾਲ ਨਿਕਾਹ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਵਿਆਹ ਨੂੰ ਜਾਇਜ਼ ਦੱਸਦਿਆਂ ਦੋਸ਼ੀ ਨੂੰ ਰਿਹਾਅ ਕਰ ਦਿੱਤਾ ਹੈ।
ਪੀੜਤ ਪਿਤਾ ਸ਼ਾਹਿਦ ਗਿੱਲ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਪਾਕਿ ਦਾ ਪੂਰਾ ਤੰਤਰ ਖਾਮੋਸ਼ ਹੈ। ਪੀੜਤ ਨੇ ਦੱਸਿਆ ਕਿ ਉਸਦੀ ਕੁੜੀ ਦੇ ਨਾਬਾਲਗ ਹੋਣ ਦੇ ਬਾਵਜੂਦ ਧਮਕੀ ਦੇ ਕੇ ਦਿਵਾਏ ਗਏ ਬਿਆਨ ਨੂੰ ਅਦਾਲਤ ਨੇ ਮੰਨ ਲਿਆ, ਜਦਕਿ ਪਾਕਿ ਵਿਚ ਬਾਲ ਵਿਆਹ ਰੋਕੂ ਐਕਟ 1929 ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਮੁੰਡੇ ਅਤੇ 16 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਨਾਜਾਇਜ਼ ਹੈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਉਹ ਕੁੜੀ ਦੇ ਬਿਆਨ ’ਤੇ ਆਪਣਾ ਫੈਸਲਾ ਦੇਵੇਗੀ।
ਇਹ ਵੀ ਪੜ੍ਹੋ - ਪਾਕਿ ਦੇ ਮੁੱਖ ਜੱਜ ਨੇ ਲਗਾਈ ਫਟਕਾਰ, ਕਿਹਾ- ਕੈਨੇਡਾ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਸਿੰਧ ਸਰਕਾਰ
20 ਮਈ ਨੂੰ ਕੱਟੜਪੰਥੀਆਂ ਨੇ ਕੀਤਾ ਸੀ ਅਗਵਾ
ਗਿੱਲ ਨੇ ਕਿਹਾ ਕਿ ਉਸਦੀ ਕੁੜੀ ਨੂੰ 20 ਮਈ ਨੂੰ ਕੁਝ ਮੁਸਲਿਮ ਅਗਵਾ ਕਰ ਲੈ ਗਏ ਸਨ। ਇਸਦੀ ਰਿਪੋਰਟ ਫਿਰੋਜ਼ਵਾਲਾ ਥਾਣੇ ਵਿਚ ਦਰਜ ਕਰਵਾਈ ਸੀ। ਪੁਲਸ ਨੇ ਇਸ ਸਬੰਧ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।