ਜਬਰੀ ਧਰਮ ਪਰਿਵਰਤਨ ਅਪਰਾਧ ਹੋਵੇਗਾ, ਬਿਲ ਮੁੜ ਸਿੰਧ ਅਸੈਂਬਲੀ ਦੇ ਦਫਤਰ ''ਚ ਜਮ੍ਹਾ
Saturday, Apr 06, 2019 - 08:07 PM (IST)

ਕਰਾਚੀ— ਜੀ.ਡੀ.ਏ. ਦੇ ਵਿਧਾਨ ਸਭਾ ਮੈਂਬਰ ਨੰਦ ਕੁਮਾਰ ਗੋਗਲਾਨੀ ਨੇ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨੀ ਬਿਲ ਮੁੜ ਸਿੰਧ ਅਸੈਂਬਲੀ 'ਚ ਜਮ੍ਹਾ ਕਰਵਾ ਦਿੱਤਾ ਹੈ। ਅਪਰਾਧਿਕ ਕਾਨੂੰਨ (ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ) ਨਾਂ ਵਾਲੇ ਕਾਨੂੰਨੀ ਬਿਲ ਨੂੰ ਸੋਧ ਕਰਨ ਤੋਂ ਪਿੱਛੋਂ ਜਮ੍ਹਾ ਕਰਵਾਇਆ ਗਿਆ ਹੈ।
ਬਿਲ ਦੇ ਮੰਤਵ ਵਿਚ ਕਿਹਾ ਗਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਿਆਹ ਹੋਣ 'ਤੇ ਬਾਲ ਵਿਆਹ ਰੋਕਥਾਮ ਕਾਨੂੰਨ ਲਾਗੂ ਕੀਤਾ ਜਾਵੇਗਾ। ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ 'ਚ ਲੜਕੀ ਨੂੰ ਸੋਚਣ ਲਈ 21 ਦਿਨਾਂ ਲਈ ਸ਼ੈਲਟਰ ਹੋਮ 'ਚ ਭੇਜਿਆ ਜਾਵੇਗਾ। ਅਦਾਲਤ ਅਤੇ ਪੁਲਸ ਦੇ ਅਧਿਕਾਰੀਆਂ ਨੂੰ ਇਸ ਕਾਨੂੰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਬਿਲ 'ਚ ਜਬਰੀ ਧਰਮ ਪਰਿਵਰਤਨ ਨੂੰ ਅਪਰਾਧ ਕਰਾਰ ਦਿੱਤਾ ਗਿਆ ਹੈ।