ਸੰਸਦ 'ਚ ਪਹਿਲੀ ਵਾਰ ਮਹਿਲਾ MP ਨੇ ਆਪਣੇ ਪੁੱਤ ਨੂੰ ਪਿਆਇਆ ਦੁੱਧ, ਤਾੜੀਆਂ ਨਾਲ ਗੂੰਜਿਆ ਸਦਨ
Friday, Jun 09, 2023 - 12:56 PM (IST)
ਰੋਮ - ਪੁਰਸ਼ ਪ੍ਰਧਾਨ ਦੇਸ਼ ਇਟਲੀ 'ਚ ਪਹਿਲੀ ਵਾਰ ਸੰਸਦ 'ਚ ਇਕ ਮਹਿਲਾ ਸੰਸਦ ਮੈਂਬਰ ਆਪਣੇ ਬੱਚੇ ਨੂੰ ਦੁੱਧ (ਬ੍ਰੈਸਟਫੀਡ) ਪਿਲਾ ਕੇ ਸੁਰਖੀਆਂ 'ਚ ਆ ਗਈ ਹੈ। ਸੰਸਦ ਮੈਂਬਰ ਜਿਲਡਾ ਸਪੋਰਟੀਲੋ ਦੀ ਸੰਸਦ ਦੇ ਚੈਂਬਰ ਵਿੱਚ ਆਪਣੇ ਬੇਟੇ ਨੂੰ ਦੁੱਧ ਪਿਲਾਉਣ ਦੀ ਫੋਟੋ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਸੰਸਦ ਮੈਂਬਰ ਜਿਲਡਾ ਸਪੋਰਟੀਲੋ ਨੂੰ ਸੰਸਦ ਦੇ ਚੈਂਬਰ 'ਚ ਆਪਣੇ ਬੇਟੇ ਨੂੰ ਦੁੱਧ ਪਿਲਾਉਂਦੇ ਦੇਖ ਕੇ ਸਾਰੇ ਸੰਸਦ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦੇ ਇਸ ਕਦਮ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਕੈਨੇਡਾ ਜਾਣ ਲਈ ਨਹੀਂ ਪਵੇਗੀ ਵੀਜ਼ੇ ਦੀ ਲੋੜ, 13 ਦੇਸ਼ਾਂ ਨੂੰ ਮਿਲੀ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ
ਸਪੋਰਟੀਲੋ ਨੇ ਕਿਹਾ- 'ਕਈ ਔਰਤਾਂ ਨੇ ਸਮੇਂ ਦੀ ਘਾਟ ਕਾਰਨ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣਾ ਬੰਦ ਕਰ ਦਿੱਤਾ ਹੈ। ਅਜਿਹਾ ਕਰਨਾ ਉਨ੍ਹਾਂ ਦੀ ਇੱਛਾ ਨਹੀਂ ਹੈ, ਪਰ ਕੰਮ ਕਾਰਨ ਉਨ੍ਹਾਂ ਨੂੰ ਅਜਿਹਾ ਕਰਨਾ ਪੈਂਦਾ ਹੈ।' ਸੰਸਦੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਜਿਓਰਜੀਓ ਮੂਲੇ ਨੇ ਕਿਹਾ - ਕਈ ਦੇਸ਼ਾਂ ਵਿੱਚ ਇਸ ਨੂੰ ਆਮ ਮੰਨਿਆ ਜਾਂਦਾ ਹੈ, ਪਰ ਇਟਲੀ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। Zilda ਸਪੋਰਟੀਲੋ ਨੂੰ ਇੱਕ ਆਜ਼ਾਦ, ਲੰਬੇ ਅਤੇ ਸ਼ਾਂਤੀਪੂਰਨ ਜ਼ਿੰਦਗੀ ਲਈ ਸ਼ੁੱਭਕਾਮਨਾਵਾਂ। ਹੁਣ ਅਸੀਂ ਹੌਲੀ ਗੱਲ ਕਰਾਂਗੇ।'
ਇਹ ਵੀ ਪੜ੍ਹੋ: ਪਾਟੀ ਜੀਨਸ, ਹਾਫ ਪੈਂਟ, ਮਿਨੀ ਸਕਰਟ, ਨਾਈਟ ਸੂਟ ’ਚ ਹਰਿਦੁਆਰ-ਰਿਸ਼ੀਕੇਸ਼ ਦੇ ਮੰਦਰਾਂ ’ਚ ‘ਨੋ ਐਂਟਰੀ’
ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਸੰਸਦੀ ਨਿਯਮ ਪੈਨਲ ਨੇ ਮਹਿਲਾ ਸੰਸਦ ਮੈਂਬਰਾਂ ਨੂੰ ਆਪਣੇ ਬੱਚਿਆਂ ਦੇ ਨਾਲ ਚੈਂਬਰ ਵਿੱਚ ਜਾਣ ਅਤੇ ਇੱਕ ਸਾਲ ਦੀ ਉਮਰ ਤੱਕ ਬੱਚੇ ਨੂੰ ਦੁੱਧ ਪਿਲਾਉਣ ਦੀ ਇਜਾਜ਼ਤ ਦਿੱਤੀ ਸੀ। ਇਟਲੀ ਵਿਚ ਦੋ ਤਿਹਾਈ ਗਿਣਤੀ ਪੁਰਸ਼ ਸੰਸਦ ਮੈਂਬਰਾਂ ਦੀ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਇਟਲੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਜਾਰਜੀਆ ਮੇਲੋਨੀ ਨੇ ਮਹਿਲਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਬੁੱਧਵਾਰ ਦੀ ਘਟਨਾ ਇਟਲੀ ਵਿੱਚ ਪਹਿਲੀ ਵਾਰ ਹੋਈ ਸੀ। ਇਸ ਤੋਂ 13 ਸਾਲ ਪਹਿਲਾਂ ਲਾਈਸੀਆ ਰੋਨਜ਼ੁਲੀ ਨਾਲ, ਜੋ ਹੁਣ ਸੈਂਟਰ-ਰਾਈਟ ਫੋਰਜ਼ਾ ਇਟਾਲੀਆ ਪਾਰਟੀ ਲਈ ਸੈਨੇਟਰ ਹੈ। ਉਨ੍ਹਾਂ ਨੇ ਸਟ੍ਰਾਸਬਰਗ ਵਿੱਚ ਯੂਰਪੀਅਨ ਸੰਸਦ ਵਿੱਚ ਆਪਣੀ ਛੋਟੀ ਧੀ ਨੂੰ ਦੁੱਧ ਪਿਲਾਇਆ ਸੀ।
ਇਹ ਵੀ ਪੜ੍ਹੋ: ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।