ਬਦਲੇਗਾ ਪਾਕਿਸਤਾਨ! ਕਰਾਚੀ ਦੇ ਇਤਿਹਾਸ 'ਚ ਪਹਿਲੀ ਵਾਰ ਟ੍ਰੈਫਿਕ ਪੁਲਸ 'ਚ ਬੀਬੀਆਂ ਦੀ ਤਾਇਨਾਤੀ

07/14/2021 4:13:44 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਇਤਿਹਾਸ ਵਿਚ ਪਹਿਲੀ ਵਾਰ 'ਔਰਤ ਟ੍ਰੈਫਿਕ ਪੁਲਸ ਅਫਸਰਾਂ' ਦੀ ਨਿਯੁਕਤੀ ਕੀਤੀ ਗਈ ਹੈ। ਕਰਾਚੀ ਟ੍ਰੈਫਿਕ ਪੁਲਸ ਮੁਤਾਬਕ ਸ਼ਹਿਰ ਦੇ ਕੁਝ ਖਾਸ ਇਲਾਕਿਆਂ ਵਿਚ ਇਹਨਾਂ ਔਰਤ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਂਝ ਵੀ ਈਦ ਦਾ ਤਿਉਹਾਰ ਨੇੜੇ ਹੋਣ ਕਾਰਨ ਖਰੀਦਾਰਾਂ ਦੀ ਸੜਕਾਂ 'ਤੇ ਭੀੜ ਵੱਧ ਜਾਂਦੀ ਹੈ। ਤਿਉਹਾਰ ਤੋਂ ਪਹਿਲਾਂ ਇਹਨਾਂ ਔਰਤ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕੋਵਿਡ-19 ਦੇ ਖਤਰੇ ਨੂੰ ਦੇਖਦੇ ਹੋਏ ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਾਉਣ ਵਿਚ ਇਹਨਾਂ ਔਰਤ ਅਫਸਰਾਂ ਦੀ ਮਦਦ ਮਿਲੇਗੀ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, 'ਅੱਲਾਹ' ਦਾ ਨਾਮ ਲੈ ਕੇ 22 ਅਫਗਾਨ ਸੈਨਿਕਾਂ ਨੂੰ ਗੋਲੀਆਂ ਨਾਲ ਭੁੰਨਿਆ (ਵੀਡੀਓ)

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਟ੍ਰੈਫਿਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤ ਵਿਚ ਚਾਰ ਔਰਤ ਅਫਸਰਾਂ ਨੂੰ ਸ਼ਾਰਾਹ-ਏ-ਫੈਸਲ ਅਤੇ ਕਲਿਪਟਨ ਇਲਾਕਿਆਂ ਵਿਚ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਲਗਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਚਾਰੇ ਔਰਤ ਅਫਸਰ ਬਾਈਕ ਚਲਾਉਣ ਵਿਚ ਵੀ ਚੰਗੀ ਤਰ੍ਹਾਂ ਟਰੇਂਡ ਹਨ। ਇਹਨਾਂ ਦੀ ਡਿਊਟੀ ਵਿਚ ਟ੍ਰੈਫਿਕ ਨੂੰ ਮਾਨੀਟਰ ਕਰਨ ਦੇ ਨਾਲ ਬਾਈਕ ਸਵਾਰਾਂ ਵਿਚ ਸੁਰੱਖਿਆ ਨਿਯਮਾਂ ਨੂੰ ਲੈਕੇ ਜਾਗਰੂਕ ਵੀ ਕਰਨਾ ਹੈ। ਇਸ ਦੇ ਇਲਾਵਾ ਲੋਕ ਹੋਰ ਐਮਰਜੈਂਸੀ ਵਿਚ ਵੀ ਇਹਨਾਂ ਅਫਸਰਾਂ ਦੀ ਮਦਦ ਲੈ ਸਕਦੇ ਹਨ। ਗੱਡੀ ਖਰਾਬ ਹੋਣ ਅਤੇ ਸੜਕ ਹਾਦਸੇ ਵਾਪਰਨ ਵੇਲੇ ਵੀ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ। 

 

ਭਾਵੇਂਕਿ ਔਰਤ ਅਫਸਰਾਂ ਨੂੰ ਹਾਲੇ ਟ੍ਰੈਫਿਕ ਉਲੰਘਣਾ ਟਿਕਟ (ਚਾਲਾਨ) ਕੱਟਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਕਰਾਚੀ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਮੁਤਾਬਕ ਔਰਤਾਂ ਨੂੰ ਟੀਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਉਹਨਾਂ ਮੁਤਾਬਕ ਭਵਿੱਖ ਵਿਚ ਹੋਰ ਔਰਤਾਂ ਨੂੰ ਕਰਾਚੀ ਦਾ ਟ੍ਰੈਫਿਕ ਕੰਟਰੋਲ ਕਰਨ ਲਈ ਤਾਇਨਾਤ ਕੀਤਾ ਜਾਵੇਗਾ।
ਨੋਟ-  ਕਰਾਚੀ ਦੇ ਇਤਿਹਾਸ 'ਚ ਪਹਿਲੀ ਵਾਰ 'ਔਰਤ ਟ੍ਰੈਫਿਕ ਪੁਲਸ' ਦੀ ਤਾਇਨਾਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News