ਫੁੱਟਪਾਥ ’ਤੇ ਤੁਰਦਿਆਂ ਦੇਖੋ ਔਰਤ ਨਾਲ ਕਿਵੇਂ ਵਾਪਰਿਆ ਭਾਣਾ (ਵੀਡੀਓ ਵਾਇਰਲ)

Thursday, Nov 15, 2018 - 01:07 PM (IST)

ਬੀਜਿੰਗ— ਚੀਨ ਦੇ ਗਾਂਸੂ ਸੂਬੇ ਦੇ ਲਾਨਝੋਉ ਸ਼ਹਿਰ ਵਿਚ ਇਕ ਮਹਿਲਾ ਫੁੱਟਪਾਥ 'ਤੇ ਚਲਦੇ ਹੋਏ ਅਚਾਨਕ ਜ਼ਮੀਨ ਅੰਦਰ ਧੱਸ ਗਈ। ਘਟਨਾ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਫੁੱਟਪਾਥ 'ਤੇ ਚੱਲ ਰਹੀ ਹੈ ਅਤੇ ਅਚਾਨਕ ਉਸ ਦੇ ਪੈਰਾਂ ਹੇਠਾਂ ਦੀ ਜ਼ਮੀਨ ਧੱਸ ਜਾਂਦੀ ਹੈ। ਜਦੋਂ ਤੱਕ ਮਹਿਲਾ ਸੰਭਲਦੀ ਹੈ ਉਦੋ ਤੱਕ ਉਹ ਜ਼ਮੀਨ ਅੰਦਰ ਧੱਸ ਜਾਂਦੀ ਹੈ ਅਤੇ ਉੱਥੇ ਇਕ ਵੱਡਾ ਟੋਇਆ ਬਣ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਮਹਿਲਾ ਦੀ ਜਾਨ ਤਾਂ ਬਚ ਗਈ ਪਰ ਉਸ ਦੀਆਂ ਪਸਲੀਆਂ ਟੁੱਟ ਗਈਆਂ।

PunjabKesari

ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਮਹਿਲਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕਾਫ਼ੀ ਕੋਸ਼ਿਸ਼ਾਂ ਤੋਂੇ ਬਾਅਦ ਮਹਿਲਾ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਵੀਡੀਓ ਸੀ.ਟੀ.ਜੀ.ਐੱਨ. ਨੇ ਯੂਟਿਊਬ 'ਤੇ ਸ਼ੇਅਰ ਕੀਤਾ ਹੈ। ਚੀਨ ਦੇ ਸਥਾਨਕ ਪ੍ਰਸ਼ਾਸਨ ਦੁਆਰਾ ਜ਼ਮੀਨ ਧੱਸਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ।


author

manju bala

Content Editor

Related News