ਸਿੰਘ ਬ੍ਰ੍ਰਦਰਜ਼ ਡਰਬੀ ਫੁੱਟਬਾਲ ਕਲੱਬ ਵਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ 'ਚ ਸੌ ਦੇ ਲੱਗਭਗ ਟੀਮਾਂ ਨੇ ਲਿਆ ਭਾਗ

Thursday, Jun 29, 2017 - 10:25 PM (IST)

ਲੰਡਨ (ਰਾਜਵੀਰ ਸਮਰਾ)-ਸਿੰਘ ਬ੍ਰਦਰਜ਼ ਡਰਬੀ ਫੁੱਟਬਾਲ ਕਲੱਬ ਵਲੋਂ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਅਤੇ ਡਰਬੀ ਏਸ਼ੀਅਨ ਸਪੋਰਟਸ ਕਮੇਟੀ ਦੇ ਸਹਿਯੋਗ ਨਾਲ ਸਿਨਫਨ ਮੂਰ ਗਰਾੳੂਡ ਵਿਚ ਦੋ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿੱਚ ਪਹਿਲੇ ਦਿਨ 45 ਦੇ ਕਰੀਬ ਟੀਮਾਂ ਨੇ ਭਾਗ ਲਿਆ ਅਤੇ ਦੂਜੇ ਦਿਨ ਐਤਵਾਰ ਨੂੰ ਵੀ 40-50 ਟੀਮਾਂ ਨੇ ਭਾਗ ਲਿਆ ।

PunjabKesari
ਇਸ ਦੌਰਾਨ ਪਰੀਮੀਅਰ ਡਿਵੀਜ਼ਨ ਦੀ ਜੇਤੂ ਸਿੰਘ ਸਭਾ ਹੰਸਲੋ ਰਹੀ ਅਤੇ ਦੂਜੇ ਨੰਬਰ ਤੇ ਫੁੱਟਬਾਲ ਕਲੱਬ ਲੈਸਟਰ ਦੀ ਟੀਮ ਰਹੀ । ਫਸਟ ਡਿਵੀਜ਼ਨ ਦੀ ਜੇਤੂ ਪੰਜਾਬ ਯੂਨਾਈਟਿਡ ਸਪੋਰਟਸ ਵੁਲਵਰਹੈਂਪਟਨ ਰਿਜ਼ਰਵ ਜਦ ਕਿ ਰਨਰ ਅੱਪ ਜੀ ਐਸ ਏ ਰਿਜ਼ਰਵ ਰਹੀ । ਸੈਕੰਡ ਡਿਵੀਜ਼ਨ ਦੀ ਜੇਤੂ ਗੁਰੂ ਰਵਿਦਾਸ ਅਤੇ ਰਨਰ ਅੱਪ ਸਿੰਘ ਸਭਾ ਸਲੋਹ ਰਿਜ਼ਰਵ ਰਹੀ । ਵੈਟਰਨਜ਼ ਗਰੁੱਪ ਦੀ ਜੇਤੂ ਪੰਜਾਬ ਯੂਨਾਈਟਿਡ ਡਰਬੀ ਅਤੇ ਵੰਡਰ ਵੌਲਟਸ  ਟੀਮ ਰਨਰ ਅੱਪ ਰਹੀ । ਇਨ੍ਹਾਂ ਤੋਂ ਇਲਾਵਾ ਬਾਕੀ ਉਮਰ ਦੇ ਗਰੁੱਪਾਂ 'ਚ ਵੱਖ-ਵੱਖ ਸ਼ਹਿਰਾਂ ਤੋਂ ਫੁੱਟਬਾਲ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ।
ਟੂਰਨਾਮੈਂਟ ਦੇ ਪ੍ਰਬੰਧਕਾਂ ਸਿੰਘ ਬ੍ਰਦਰਜ਼ ਡਰਬੀ ਫੁੱਟਬਾਲ ਕਲੱਬ ਦੇ ਚੇਅਰਮੈਨ ਜਸਵੀਰ ਸਿੰਘ ਲੇਹਲ ਨੇ ਦੱਸਿਆ ਕਿ ਬਹੁਤ ਥੋੜ੍ਹੇ ਸਮੇਂ ਵਿੱਚ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ, ਸਾਰਿਆਂ ਦੇ ਸਹਿਯੋਗ ਨਾਲ ਫਿਰ ਵੀ ਬਹੁਤ ਵਧੀਆ ਟੂਰਨਾਮੈਂਟ ਹੋਇਆ, ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ । ਜਸਵੀਰ ਲੇਹਲ ਨੇ ਇਸ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੇ ਗੁਰੂ ਘਰਾਂ ਅਤੇ ਡਰਬੀ ਦੇ ਬਿਜਨੈਸਮੈਨਾਂ ਅਤੇ ਸਥਾਨਕ ਆਗੂਆਂ ਦਾ ਹਾਰਦਿਕ ਧੰਨਵਾਦ ਕੀਤਾ, ਜਿਹਨਾਂ ਨੇ ਆਰਥਿਕ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ । 

PunjabKesari
ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਬਾਅਦ ਵਿੱਚ ਟਰਾਫ਼ੀਆਂ, ਮੈਡਲਾਂ ਦੇ ਇਨਾਮ ਦਿੱਤੇ ਗਏ, ਜਿਨ੍ਹਾਂ 'ਚ ਜ਼ਿਕਰਯੋਗ ਹਨ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤਰਸੇਮ ਸਿੰਘ ਮੰਡੇਰ, ਵਾਈਸ ਪ੍ਰਧਾਨ ਮੇਜਰ ਸਿੰਘ ਖੱਖ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਜਰਨਲ ਸਕੱਤਰ ਅਤੇ ਪੰਜਾਬ ਟਾਈਮਜ਼ ਦੇ ਸੇਵਾਦਾਰ ਰਾਜਿੰਦਰ ਸਿੰਘ ਪੁਰੇਵਾਲ, ਕੌਂਸਲਰ ਬਲਬੀਰ ਸਿੰਘ ਸੰਧੂ, ਨਛੱਤਰ ਸਿੰਘ ਛੋਕਰ, ਜੱਸ ਰਾਏ, ਪੰਮੀ ਚੀਮਾ, ਕੁਲਵੰਤ ਸਿੰਘ ਕੂਨਰ, ਤਰਸੇਮ ਚੀਮਾ, ਕੁਲਵਿੰਦਰ ਸਿੰਘ ਛੋਕਰ, ਹਰਭਜਨ ਸਿੰਘ ਮੰਡੇਰ, ਜੋਗਾ ਸਿੰਘ, ਗੁਰਦੇਵ ਸਿੰਘ ਸ਼ੇਰਗਿੱਲ, ਹਰਜਿੰਦਰ ਸਿੰਘ ਮੰਡੇਰ ਆਦਿ ਹਾਜ਼ਰ ਸਨ।
ਜੱਸ ਲੇਹਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਖਾਸ ਸਹਿਯੋਗ ਦੇਣ ਵਾਲਿਆਂ ਅਤੇ ਖਿਡਾਰੀਆਂ ਨੂੰ ਇਨਾਮ ਦੇਣ ਵਾਲਿਆਂ 'ਚ ਹਰਬਿੰਦਰ ਸਿੰਘ ਕੰਗ, ਸਤਵਿੰਦਰ ਸਿੰਘ ਬਸਰਾ, ਇੰਦਰਜੀਤ ਸਿੰਘ ਮੁਧੇਰ, ਚੇਅਰਮੈਨ ਦੀਦਾਵਰ ਸਿੰਘ ਧਾਲੀਵਾਲ, ਕਿਰਨ ਸਾਵੇਜ, ਗੁਰਬਖਸ਼ ਸਿੰਘ ਢਿੱਲੋਂ, ਜਸਵੀਰ ਸਿੰਘ ਢਿੱਲੋਂ, ਗੁਰਨਾਮ ਰਾਏ, ਸੰਜੀਵ ਚੋਪੜਾ, ਬਲਬੀਰ ਸੰਨਿਆਲਾ ਆਦਿ ਦੇ ਨਾਂ ਵਰਣਨਯੋਗ ਹਨ। ਉਨ੍ਹਾਂ ਨੇ ਕਿਹਾ ਜੇ ਕਿਸੇ ਦਾ ਨਾਂ ਰਹਿ ਵੀ ਗਿਆ ਹੈ, ਅਸੀਂ ਸਭ ਸਹਿਯੋਗ ਦੇਣ ਵਾਲਿਆਂ ਦਾ ਹਾਰਦਿਕ ਧਾਂਨਵਾਦ ਕਰਦੇ ਹਾਂ।


Related News