ਇਸ ਅਨੋਖੀ ਪੈਕਿੰਗ ਨਾਲ ਨਹੀਂ ਬਰਬਾਦ ਹੋਵੇਗਾ ਭੋਜਨ
Monday, Aug 06, 2018 - 06:00 PM (IST)

ਵਾਸ਼ਿੰਗਟਨ (ਭਾਸ਼ਾ)- ਵਿਗਿਆਨੀਆਂ ਨੇ ਅਜਿਹੀ ਤਿਲਕਵੀਂ ਪੈਕਿੰਗ ਇਜਾਦ ਕੀਤੀ ਹੈ, ਜਿਸ ਨਾਲ ਉਪਭੋਗਤਾ ਆਪਣੇ ਸਾਮਾਨ ਨੂੰ ਪੂਰੀ ਤਰ੍ਹਾਂ ਨਿਚੋੜ ਕੇ ਇਸਤੇਮਾਲ ਕਰ ਸਕਣਗੇ। ਇਸ ਨਾਲ ਭੋਜਨ (ਪੈਕੇਟ ਵਿਚ ਛੁਟ ਜਾਣ ਵਾਲੇ) ਦੀ ਬਰਬਾਦੀ ਵੀ ਹੋਵੇਗੀ। ਪੈਕੇਟ ਵਿਚ ਛੁੱਟਣ ਵਾਲੇ ਭੋਜਨ ਨਾਲ ਹਰ ਸਾਲ ਲੱਖਾਂ ਪਾਉਂਡ ਖੁਰਾਕ ਪਦਾਰਥ ਬਰਬਾਦ ਹੋ ਜਾਂਦਾ ਹੈ।
ਡੇਅਰੀ ਉਤਪਾਦ, ਪੀਣ ਵਾਲੇ ਪਦਾਰਥ ਅਤੇ ਕੁਝ ਮੀਟ ਉਤਪਾਦ ਵਰਗੇ ਚਿਪਕਣ ਵਾਲੇ ਭੋਜਨ ਦੇ ਪੈਕੇਟ ਨਾਲ ਪੂਰੀ ਤਰ੍ਹਾਂ ਨਿਕਲ ਨਹੀਂ ਪਾਉਂਦੇ ਅਤੇ ਉਨ੍ਹਾਂ ਵਿਚ ਚਿਪਕੇ ਰਹਿ ਜਾਂਦੇ ਹਨ, ਜਿਸ ਨਾਲ ਖਾਣੇ ਦੀ ਕਾਫੀ ਬਰਬਾਦੀ ਹੁੰਦੀ ਹੈ। ਅਮਰੀਕਾ ਵਿਚ ਵਰਜੀਨੀਆ ਟੈਕ ਦੇ ਖੋਜਕਰਤਾਵਾਂ ਨੇ ਭੋਜਨ ਦੀ ਬਰਬਾਦੀ ਨੂੰ ਰੋਕਣ ਦਾ ਮਕਸਦ ਤਿਲਕਵੀਂ ਪੈਕੇਜਿੰਗ ਇਜਾਦ ਕੀਤੀ। ਇਹ ਅਧਿਐਨ ਮੈਗਜ਼ੀਨ ਸਾਈਂਟਿਫਿਕ ਰਿਪੋਰਟਰਸ ਵਿਚ ਪ੍ਰਕਾਸ਼ਿਤ ਹੋਇਆ ਹੈ। ਇਹ ਪੈਕੇਜਿੰਗ ਨਾ ਸਿਰਫ ਬਹੁਤ ਤਿਲਕਵੀਂ ਹੈ, ਸਗੋਂ ਇਹ ਖੁਦ ਸਾਫ ਹੋ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਇਸਤੇਮਾਲ ਯੋਗ ਰਹਿੰਦੀ ਹੈ।