ਸ਼੍ਰੀਲੰਕਾ ’ਚ ਰਿਕਾਰਡ ਪੱਧਰ ’ਤੇ ਪੁੱਜੀਆਂ ਖਾਧ ਪਦਾਰਥਾਂ ਦੀਆਂ ਕੀਮਤਾਂ, ਅਸਮਾਨ ਛੂਹ ਰਹੀ ਮਹਿੰਗਾਈ

Saturday, Jan 22, 2022 - 05:24 PM (IST)

ਕੋਲੰਬੋ (ਭਾਸ਼ਾ)- ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਰਹੇ ਸ਼੍ਰੀਲੰਕਾ ’ਚ ਰਾਸ਼ਟਰੀ ਉਪਭੋਗਤਾ ਮੁੱਲ ਇੰਡੈਕਸ ’ਤੇ ਆਧਾਰਿਤ ਮਹਿੰਗਾਈ ਦੀ ਦਰ ਦਸੰਬਰ 2021 ’ਚ ਵੱਧ ਕੇ 14 ਫ਼ੀਸਦੀ ਹੋ ਗਈ। ਨਵੰਬਰ ’ਚ ਇਹ 11.1 ਫ਼ੀਸਦੀ ਰਹੀ ਸੀ। ਸ਼੍ਰੀਲੰਕਾ ਦੇ ਅੰਕੜਾ ਦਫ਼ਤਰ ਨੇ ਸ਼ਨੀਵਾਰ ਨੂੰ ਮਹਿੰਗਾਈ ਵੱਧਣ ਦੀ ਜਾਣਕਾਰੀ ਦਿੱਤੀ। ਨਵੰਬਰ ’ਚ ਮਹਿੰਗਾਈ ਪਹਿਲੀ ਵਾਰ ਦਹਾਈ ਦੇ ਅੰਕੜੇ ’ਚ ਪਹੁੰਚੀ ਸੀ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਮਹਿੰਗਾਈ ਦੋ ਅੰਕਾਂ ’ਚ ਬਣੀ ਹੋਈ ਹੈ। ਰਾਸ਼ਟਰੀ ਉਪਭੋਗਤਾ ਮੁੱਲ ਇੰਡੈਕਸ ਦੇ ਹਿਸਾਬ ਨਾਲ ਦਸੰਬਰ ’ਚ ਖਾਧ ਵਸਤੂਆਂ ਦੀਆਂ ਕੀਮਤਾਂ ’ਚ 6.3 ਫ਼ੀਸਦੀ ਵਾਧਾ ਹੋਇਆ ਜਦਕਿ ਗੈਰ-ਖਾਧ ਵਸਤੂਆਂ ਦੀਆਂ ਕੀਮਤਾਂ 1.3 ਫ਼ੀਸਦੀ ਵਧੀਆਂ। 

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ

ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਮੁਦਰਾ ਸੰਕਟ ’ਚੋਂ ਲੰਘ ਰਿਹਾ ਹੈ। ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘੱਟ ਰਿਹਾ ਹੈ। ਇਸ ਨਾਲ ਸ਼੍ਰੀਲੰਕਾ ਦੀ ਮੁਦਰਾ ਦਾ ਮੁੱਲ ਘੱਟ ਰਿਹਾ ਹੈ ਅਤੇ ਦਰਾਮਦ ਵੀ ਮਹਿੰਗਾ ਹੋ ਰਿਹਾ ਹੈ। ਇਸ ਸਥਿਤੀ ’ਚ ਭਾਰਤ ਨੇ ਵੀ ਆਪਣੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ 90 ਕਰੋੜ ਡਾਲਰ ਤੋਂ ਵੀ ਵੱਧ ਦਾ ਕਰਜ਼ ਦੇਣ ਦਾ ਐਲਾਨ ਕੀਤਾ ਸੀ। ਇਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਅਤੇ ਖਾਧ ਦਰਾਬਮ ’ਚ ਮਦਦ ਮਿਲੇਗੀ। 

ਇਹ ਵੀ ਪੜ੍ਹੋ: ਮੁਹੰਮਦ ਮੁਸਤਫ਼ਾ ਦੇ ਵਿਵਾਦਤ ਬਿਆਨ ’ਤੇ ਤਰੁਣ ਚੁੱਘ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ


shivani attri

Content Editor

Related News