ਤੇਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ! ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਹਾਹਾਕਾਰ

Monday, Mar 23, 2026 - 02:29 PM (IST)

ਤੇਲ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ! ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਹਾਹਾਕਾਰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆਈ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਆਸਟ੍ਰੇਲੀਆ ਨੂੰ ਤੇਲ ਸਪਲਾਈ ਪ੍ਰਾਪਤ ਹੋਣ ਵਿੱਚ "ਰੁਕਾਵਟਾਂ" ਦੀ ਚੇਤਾਵਨੀ ਦਿੱਤੀ ਹੈ, ਜਿਸ ਕਾਰਨ ਡਰ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ 4 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਸਕਦੀਆਂ ਹਨ। ਮੱਧ ਪੂਰਬ ਵਿਚ ਜਾਰੀ ਲੜਾਈ ਕਾਰਨ "ਆਸਟ੍ਰੇਲੀਆ ਵਿੱਚ ਡੀਜ਼ਲ ਦੀ ਮੌਜੂਦਾ ਕੀਮਤ ਇਸ ਸਮੇਂ 2 ਡਾਲਰ 94 ਸੈਂਟ ਪ੍ਰਤੀ ਲੀਟਰ ਹੈ, ਇਹ ਔਸਤ ਹੈ।" ਉਹਨਾਂ ਕਿਹਾ ਕਿ ਕੁਝ ਸਰਵਿਸ ਸਟੇਸ਼ਨ ਪਹਿਲਾਂ ਹੀ ਡੀਜ਼ਲ ਲਈ 3 ਡਾਲਰ ਪ੍ਰਤੀ ਲੀਟਰ ਤੋਂ ਵੱਧ ਵਸੂਲ ਰਹੇ ਸਨ ਅਤੇ ਜਦੋਂ ਤੱਕ ਮੱਧ ਪੂਰਬ ਵਿੱਚ ਟਕਰਾਅ ਜਾਰੀ ਰਹੇਗਾ, ਵਾਧਾ ਜਾਰੀ ਰਹੇਗਾ। 

PunjabKesari

ਗੁਆਂਢੀ ਦੇਸ਼ ਨਿਊਜ਼ੀਲੈਂਡ ਵਿੱਚ ਵੀ ਨਿਯਮਤ ਅਨਲੀਡੇਡ ਪੈਟਰੋਲ ਦੀ ਕੀਮਤ ਔਸਤਨ 3.32 ਡਾਲਰ ($2.76) ਪ੍ਰਤੀ ਲੀਟਰ ਤੱਕ ਵੱਧ ਗਈ ਹੈ। ਕੁਝ ਸਰਵਿਸ ਸਟੇਸ਼ਨ ਇਸ ਸਮੇਂ ਪੈਟਰੋਲ ਨੂੰ 3.49 ($2.90) ਡਾਲਰ ਪ੍ਰਤੀ ਲੀਟਰ ਤੱਕ ਵੇਚ ਰਹੇ ਹਨ। ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕੀ ਜੇਕਰ ਜੰਗਬੰਦੀ ਨਾ ਹੋਈ ਤਾ ਕੀਮਤਾਂ ਜਲਦੀ ਹੀ ਨਿਊਜ਼ੀਲੈਂਡ- ਆਸਟ੍ਰੇਲੀਆ ਵਿੱਚ 4 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਸਕਦੀਆਂ ਹਨ। ਕੋਰੋਨਾ ਸੰਕਟ ਤੋ ਬਾਅਦ ਅਸਮਾਨੀ ਚੜ੍ਹ ਰਹੀਆ ਤੇਲ ਦੀਆ ਕੀਮਤਾਂ ਨਾਲ ਸਾਰੀ ਅਰਥ-ਵਿਵਸਥਾ ਬੁਰੀ ਤਰ੍ਹਾਂ ਚਰਮਰਾ ਜਾਵੇਗੀ ਜਿਸ ਦੇ ਨਾਲ ਮਹਿੰਗਾਈ ਭਿਆਨਕ ਰੂਪ ਧਾਰ ਕਰ ਲਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਧਮਕੀ ਦਾ ਕਰਾਰਾ ਜਵਾਬ : ਈਰਾਨ ਨੇ 'ਹੋਰਮੁਜ਼' ਮਾਰਗ ਪੂਰੀ ਤਰ੍ਹਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ

ਆਸਟ੍ਰੇਲੀਆ 'ਚ 38 ਦਿਨਾਂ ਦਾ ਪੈਟਰੋਲ ਅਤੇ 30 ਦਿਨਾਂ ਦਾ ਡੀਜ਼ਲ ਭੰਡਾਰ ਬਚਿਆ

ਊਰਜਾ ਮੰਤਰੀ ਨੇ ਖੁਲਾਸਾ ਕੀਤਾ ਕਿ ਅਪ੍ਰੈਲ ਦੇ ਮੱਧ ਅਤੇ ਮਈ ਦੇ ਮੱਧ ਵਿੱਚ ਆਉਣ ਵਾਲੇ ਛੇ ਸਮੁੰਦਰੀ ਤੇਲ ਟੈਂਕਰਾਂ ਦੀ ਆਮਦ ਰੱਦ ਹੋ ਗਈ ਤੇ ਕੁਝ ਮੁਲਤਵੀ ਹੋ ਗਏ ਹਨ। ਪਰ ਕੁਝ ਨੂੰ ਪਹਿਲਾਂ ਹੀ ਆਯਾਤਕਾਂ ਅਤੇ ਰਿਫਾਇਨਰਾਂ ਦੁਆਰਾ ਹੋਰ ਸਰੋਤਾਂ ਨਾਲ ਬਦਲ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਘੀ ਸਰਕਾਰ ਨੂੰ ਭਰੋਸਾ ਹੈ ਕਿ ਹੋਰਮੁਜ਼ ਜਲਡਮਰੂ ਦੇ ਰਾਹ ਬੰਦ ਹੋਣ ਦੇ ਬਾਵਜੂਦ ਆਸਟ੍ਰੇਲੀਆਈ ਬੰਦਰਗਾਹ 'ਤੇ ਤੇਲ ਸਮੁੰਦਰੀ ਜਹਾਜ਼ ਟੈਂਕਰ ਆਉਂਦੇ ਰਹਿਣਗੇ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪਹਿਲਾਂ ਹੀ ਆਪਣੇ ਏਸ਼ੀਆਈ ਹਮਰੁਤਬਾ ਨੂੰ ਫ਼ੋਨ 'ਤੇ ਅਪੀਲ ਕੀਤੀ ਹੈ ਕੀ ਆਸਟ੍ਰੇਲੀਆ ਪੈਟਰੋਲ, ਡੀਜ਼ਲ ਅਤੇ ਜੈੱਟ ਈਂਧਨ ਲਈ ਆਪਣੇ ਏਸ਼ੀਆਈ ਗੁਆਂਢੀ ਦੇਸ਼ਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਪਰ ਥਾਈਲੈਂਡ ਅਤੇ ਚੀਨ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਤੇਲ ਨਿਰਯਾਤ 'ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਆਪਣੀ ਸਪਲਾਈ ਨੂੰ ਤਰਜੀਹ ਦਿੰਦੇ ਹੋਏ ਉਨ੍ਹਾਂ ਇਹ ਡਰ ਵਧਾ ਦਿੱਤਾ ਹੈ ਕਿ ਇਸ ਨਾਲ ਆਸਟ੍ਰੇਲੀਆ ਦੇ ਤੇਲ ਭੰਡਾਰ ਪ੍ਰਭਾਵਿਤ ਹੋ ਸਕਦੇ ਹਨ। ਆਸਟ੍ਰੇਲੀਆਈ ਸੰਘੀ ਸਰਕਾਰ ਦੇ ਅਨੁਸਾਰ ਇਸ ਸਮੇ 38 ਦਿਨਾਂ ਦਾ ਪੈਟਰੋਲ ਅਤੇ 30 ਦਿਨਾਂ ਦਾ ਡੀਜ਼ਲ ਅਤੇ ਜੈੱਟ ਈਂਧਨ ਸਪਲਾਈ ਬਚੀ ਹੈ। ਇਸ ਦੌਰਾਨ ਸ਼੍ਰੀ ਬੋਵੇਨ ਨੇ ਦਿੱਤਾ ਕਿ ਜੋ ਲੋਕ ਘਰੋਂ ਕੰਮ ਕਰ ਸਕਦੇ ਹਨ ਇਸ ਨੂੰ ਤਰਜੀਹ ਦੇਣ। ਸਰਕਾਰ ਲਗਾਤਾਰ ਸਥਿਤੀ ਤੇ ਨਜ਼ਰਸਾਨੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News