ਡੈਨਮਾਰਕ ਤੋਂ ਬਾਅਦ ਹੁਣ ਆਇਰਲੈਂਡ ਨੇ ਵੀ ਐਸਟ੍ਰਾਜੇਨੇਕਾ ਟੀਕੇ ''ਤੇ ਲਾਈ ਰੋਕ

Monday, Mar 15, 2021 - 01:43 AM (IST)

ਲੰਡਨ-ਨਾਰਵੇ 'ਚ ਕੋਵਿਡ-19 ਰੋਕੂ ਟੀਕਾ ਐਸਟ੍ਰਾਜੇਨੇਕਾ ਲੱਗਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਇਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਐਥਵਾਰ ਨੂੰ ਇਸ ਟੀਕੇ 'ਤੇ ਸਥਾਈ ਰੋਕ ਲੱਗਾ ਦਿੱਤੀ। ਆਇਰਲੈਂਡ ਦੇ ਡਿਪਟੀ ਚੀਫ ਮੈਡੀਕਲ ਆਫਿਸਰ ਡਾ. ਰੋਨਨ ਗਲਿਨ ਨੇ ਕਿਹਾ ਕਿ ਨਾਰਵੇ ਦੀ ਮੈਡੀਸੀਨਸ ਏਜੰਸੀ ਮੁਤਾਬਕ ਐਸਟ੍ਰਾਜੇਨੇਕਾ ਟੀਕੇ ਲਗਣ ਤੋਂ ਬਾਅਦ ਬਾਲਗਾਂ 'ਚ ਖੂਨ ਦੇ ਥੱਕੇ ਜੰਮਣ ਦੇ ਚਾਰ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇਸ 'ਤੇ ਰੋਕ ਲਾਉਣ ਦਾ ਕਦਮ ਚੁੱਕਿਆ ਗਿਆ।

ਇਹ ਵੀ ਪੜ੍ਹੋ -ਪਾਕਿ 'ਚ ਅੱਜ ਤੋਂ ਲਾਗੂ ਹੋਵੇਗਾ ਸਖਤ ਲਾਕਡਾਊਨ, ਮਾਸਕ ਪਾਉਣਾ ਲਾਜ਼ਮੀ

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਟੀਕਾ ਅਤੇ ਇਨ੍ਹਾਂ ਮਾਮਲਿਆਂ ਦਰਮਿਆਨ ਕੀ ਸੰਬੰਧ ਹਨ ਪਰ ਇਹ ਪਾਬੰਦੀ ਸਾਵਧਾਨੀ ਦੇ ਤੌਰ 'ਤੇ ਲਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੂਨ ਦੇ ਥੱਕੇ ਬਣਨ ਸੰਬੰਧੀ ਖਬਰਾਂ ਤੋਂ ਬਾਅਦ ਯੂਰਪ 'ਚ ਡੈਨਮਾਰਕ ਸਮੇਤ ਕਈ ਦੇਸ਼ਾਂ ਨੇ ਵੀ ਟੀਕੇ ਦਾ ਇਸਤੇਮਾਲ ਕੁਝ ਸਮੇਂ ਤੱਕ ਰੋਕਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਜਦਕਿ ਜਰਮਨੀ 'ਚ ਟੀਕਾਕਰਨ ਜਾਰੀ ਰਹੇਗਾ। ਜਰਮਨੀ ਦੇ ਸਿਹਤ ਮੰਤਰੀ ਜੇਂਸ .ਸਪਾਹ ਨੇ ਕਿਹਾ ਕਿ ਟੀਕੇ ਦੇ ਸੰਭਾਵਿਤ ਗੰਭੀਰ ਮਾੜੇ ਪ੍ਰਭਾਵਾਂ ਦੀਆਂ ਖਬਰਾਂ ਨੂੰ ਦੇਸ਼ ਨੇ ਗੰਭੀਰਤਾ ਨਾਲ ਲਿਆ ਹੈ ਪਰ ਦੇਸ਼ ਦੇ ਟੀਕਾ ਰੈਗੂਲੇਟਰੀ ਅਤੇ ਯੂਰਪੀਨ ਮੈਡੀਸਨ ਏਜੰਸੀ ਦਾ ਕਹਿਣਾ ਹੈ ਕਿ ਟੀਕਾ ਲੈਣ ਨਾਲ ਖਤਰਨਾਕ ਖੂਨ ਦੇ ਥੱਕੇ ਬਣਨ ਦੇ ਖਦਸ਼ੇ ਵਧਣ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਗੋਲੀ ਲੱਗਣ ਨਾਲ 4 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News