ਬ੍ਰਿਸਬੇਨ ''ਚ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲੋਕ ਨਾਚ ਵਰਕਸ਼ਾਪ ਆਯੋਜਿਤ

Wednesday, Jul 26, 2023 - 11:37 AM (IST)

ਬ੍ਰਿਸਬੇਨ ''ਚ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲੋਕ ਨਾਚ ਵਰਕਸ਼ਾਪ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)  ਸੁਰਤਾਲ ਭੰਗੜਾ ਅਕੈਡਮੀ ਵੱਲੋਂ ਇਕ ਦਿਨਾਂ ਭੰਗੜਾ ਟਰੇਨਿੰਗ ਵਰਕਸ਼ਾਪ ਬ੍ਰਿਸਬੇਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਲੋਕ ਕਲਾ ਰਤਨ ਅਵਾਰਡੀ ਤੇ ਲੋਕ ਨਾਚ ਸਕਾਲਰਸ਼ਿਪ ਭੰਗੜਾ ਕੋਚ ਨੀਤੀਰਾਜ ਸ਼ੇਰਗਿੱਲ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਇਥੇ ਸਿੱਖਿਆਰਥੀਆਂ ਨੂੰ ਲੋਕ ਨਾਚਾਂ ਦੀਆ ਬਾਰੀਕੀਆਂ ਦੇ ਗੁਰ ਦੱਸਣ ਲਈ ਪਹੁੰਚੇ ਸਨ। ਇਹ ਵਰਕਸ਼ਾਪ ਸੌਰਭ ਮਹਿਰਾ, ਮਨਦੀਪ, ਮਨਪ੍ਰੀਤ ਕੌਰ, ਰੁਪਿੰਦਰ ਦੀ ਦੇਖ ਰੇਖ ਹੇਠ ਕਰਵਾਈ ਗਈ। ਵਰਕਸ਼ਾਪ ਵਿੱਚ 150 ਦੇ ਕਰੀਬ ਨਵੇਂ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਲੋਕ ਨਾਚਾਂ ਦੀ ਸਿਖਲਾਈ ਹਾਸਲ ਕੀਤੀ। ਵੈਨੱਮ ਮਿਊਨੀਸਪਲ ਹਾਲ ਵਿੱਚ ਨੱਚਦੇ ਪੰਜਾਬ ਦਾ ਰੂਪ ਉਸ ਵੇਲੇ ਵੇਖਣ ਨੂੰ ਮਿਲਿਆ, ਜਿਸ ਸਮੇ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲਗਾਈ ਵਰਰਸ਼ਾਪ ਨੇ ਮੇਲੇ ਦਾ ਰੂਪ ਧਾਰ ਲਿਆ, ਜਿਸ ਵਿੱਚ ਲੋਕ ਨਾਚ ਮਾਹਿਰ ਨੀਤੀਰਾਜ ਸ਼ੇਰਗਿੱਲ ਨੇ ਲੋਕ ਨਾਚ ਲੁੱਡੀ, ਸੰਮੀ, ਝੂਮਰ, ਧਮਾਲ ਤੇ ਭੰਗੜਾ ਦੇ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ। 

PunjabKesari

PunjabKesari

ਨੀਤੀਰਾਜ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪ੍ਰੇਮੀਆਂ ਨੂੰ ਆਪਣੇ ਤਜ਼ਰਬੇ ਨਾਲ ਪ੍ਰੇਰਿਤ ਕੀਤਾ ਤਾਂ ਜੋ ਉਹ ਲੋਕ ਨਾਚਾਂ ਰਾਹੀਂ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨਾਲ ਜੁੜ ਸਕਣ। ਉਹਨਾਂ ਵੱਲੋਂ ਸਿੱਖਿਆਰਥੀਆਂ ਨੂੰ ਪੁਰਾਤਨ ਭੰਗੜੇ ਅਤੇ ਲੋਕ ਨਾਚਾਂ ਦੀਆਂ ਬਰੀਕੀਆਂ ਬਾਰੇ ਸੁਚੱਜੇ ਢੰਗ ਨਾਲ ਦੱਸਿਆ ਗਿਆ। ਭੰਗੜੇ ਦੀ ਸਿਖਲਾਈ ਲੈ ਰਹੇ ਬੱਚਿਆਂ ਨੂੰ ਪਿਆਰ ਤੇ ਵਧਾਈ ਦਿੱਤੀ ਤੇ ਇਸ ਕਾਰਜ ਲਈ ਸੁਰਤਾਲ ਸੰਸਥਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜਨਾ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਨਿਊਜ਼ੀਲੈਂਡ 'ਚ ਭਾਰਤੀ ਮੂਲ ਦਾ ਸ਼ਖਸ ਲੜੇਗਾ ਆਮ ਚੋਣਾਂ

ਨਿਊਜ਼ੀਲੈਂਡ ਤੋਂ ਉਚੇਚੇ ਤੌਰ 'ਤੇ ਪਹੁੰਚੇ ਗੁਰਿੰਦਰ ਸਿੰਘ ਆਸੀ ਨੇ ਬੋਲੀਆਂ ਨਾਲ ਦਿਲ ਮੋਹ ਲਿਆ। ਪਰਥ ਭੰਗੜਾ ਅਕੈਡਮੀ ਤੋਂ ਆਏ ਟੀ ਜੇ ਸਿੰਘ ਨੇ ਸਾਥ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਅਮਨ ਔਲਖ ਤੇ ਰਾਜੀ ਸੋਹਲ ਨੇ ਬਾਖੂਬੀ ਨਿਭਾਈ। ਸੁਰਤਾਲ ਭੰਗੜਾ ਅਕੈਡਮੀ ਵੱਲੋਂ ਬ੍ਰਿਸਬੇਨ ਵਾਸੀਆਂ ਖ਼ਾਸ ਕਰਕੇ ਵੱਖ ਵੱਖ ਸਹਿਯੋਗੀਆਂ, ਲੋਕ ਨਾਚ ਅਕੈਡਮੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਹਨਾਂ ਇਸ ਵਰਕਸ਼ਾਪ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News